ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ) ਨਿਊਜ਼ੀਲੈਂਡ ਦੀ ਸਰਕਾਰ ਵਲੋਂ ਵੇਜ਼ ਸਬਸਿਡੀ ਦੀ ਇੱਕ ਟਰਮ ਨੂੰ ਲਗਾਤਾਰ ਚੱਲਦਾ ਰੱਖਣ ਦਾ ਐਲਾਨ ਕੀਤਾ ਹੈ | ਸਰਕਾਰ ਵਲੋਂ ਇਹ ਫੈਸਲਾ ਉਹਨਾਂ ਦੀ ਹੋ ਰਹੀ ਨੁਕਤਾਚੀਨੀ ਤੋਂ ਬਾਅਦ ਕੀਤਾ ਹੈ | ਕਿਓਂਕਿ ਕੋਵਿਡ 19 ਦੀ ਦੂਸਰੀ ਵੇਵ ਆਉਣ ਤੋਂ ਬਾਅਦ ਕਮਿਊਨਟੀ ਟਰਾਂਸਮਿਸ਼ਨ ਹੋਣ ਤੋਂ ਕਰਕੇ ਬਹੁਤ ਸਾਰੇ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਸਰਕਾਰ ਵਲੋਂ ਕੋਆਰਨਟੀਨ ਕੀਤਾ ਜਾ ਰਿਹਾ ਹੈ | ਜਿਸ ਕਰਕੇ ਉਹਨਾਂ ਦੀਆਂ ਨੌਕਰੀਆਂ ਪ੍ਰਭਾਵਿਤ ਹੋ ਰਹੀਆਂ ਸਨ | ਜਿਸਦੇ ਚੱਲਦਿਆਂ ਮੈਡੀਕਲ ਸਟਾਫ ਅਤੇ ਹੋਰ ਜਰੂਰੀ ਸੇਵਾਵਾਂ ਵਿਚ ਕੰਮ ਕਰਦੇ ਲੋਕ ਜਿਹਨਾਂ ਆਪਣਾ ਕੋਵਿਡ 19 ਦਾ ਟੈਸਟ ਕਰਵਾਇਆ ਹੈ | ਉਹਨਾਂ ਨੂੰ ਨਤੀਜੇ ਦੀ ਉਡੀਕ ਹੈ , ਜਾਂ ਉਹ ਕਿਸੇ ਲਿੰਕ ਕਰਕੇ ਕੋਆਰਨਟੀਨ ਕੀਤੇ ਗਏ ਹਨ | ਕਿਸੇ ਕੋਵਿਡ 19 ਦੇ ਪਾਜੀਟਿਵ ਆਏ ਮਰੀਜ਼ ਦੇ ਕਲੱਸਟਰ ਨਾਲ ਸਬੰਧਿਤ ਲੋਕ ਜੋ ਘਰਾਂ ਵਿਚ ਆਈਸੋਲੇਟ ਜਾਂ ਕੋਆਰਨਟੀਨ ਕੀਤੇ ਗਏ ਹਨ | ਉਹਨਾਂ ਸਾਰੇ ਲੋਕਾਂ ਨੂੰ 28 ਸਤੰਬਰ ਤੋਂ ਬਾਅਦ ਇਸ ਨਵੀਂ ਸਕੀਮ ਤਹਿਤ ਫੁੱਲ ਟਾਈਮ ਵਰਕਰ ਨੂੰ 585 ਡਾਲਰ ਵੀਕਲੀ ਅਤੇ ਪਾਰ੍ਟ ਟਾਈਮ ਵਰਕਰ ਨੂੰ 350 ਡਾਲਰ ਵੀਕਲੀ ਵੇਜ਼ ਸਬਸਿਡੀ ਮਿਲਦੀ ਰਹੇਗੀ |