ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਜੋ ਕਿ ਅੱਜ ਕ੍ਰਾਈਸਚਰਚ ਦੀ ਅਲ ਨੂਰ ਮਸਜਿਦ
ਵਿੱਚ ਸ਼ਹੀਦੀ ਸਮਾਰਕ ਦਾ ਉਦਘਾਟਨ ਕਰਨ ਗਏ ਸਨ। ਇਸ ਮੌਕੇ ਇਮਾਮ ਗਾਮਾ ਫੋਡਾ ਨੇ ਗੱਲਬਾਤ ਦੌਰਾਨ ਇਹ ਆਸ ਪ੍ਰਗਟਾਈ ਸੀ ਕਿ ਮਿ੍ਰਤਕਾਂ ਲਈ ਇਨਸਾਫ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਨਿਊਜੀਲ਼ੈਂਡ ਵਿੱਚ ਹੈਟ ਕਰਾਈਮ ਅਤੇ ਲਿਬਰਟੀ ਆਫ ਸਪੀਚ ਦੇ ਭੱਖਦੇ ਮਸਲੇ 'ਤੇ ਅਹਿਮ ਫੈਸਲਾ ਲਿਆ ਜਾਏਗਾ ਤੇ ਸਾਫ ਕੀਤਾ ਜਾਏਗਾ ਕਿ ਹੈਟ ਸਪੀਚ ਤੇ ਲਿਬਰਟੀ ਆਫ ਸਪੀਚ ਵਿੱਚ ਕੀ ਫਰਕ ਹੈ ਅਤੇ ਧਰਮ ਵਿਰੁੱਧ ਹੈਟ ਸਪੀਚ ਨੂੰ ਇੱਕ ਗੰਭੀਰ ਅਪਰਾਧ ਵਜੋਂ ਮਾਨਤਾ ਦੇ ਨਿਊਜੀਲੈਂਡ ਅਜਿਹਾ ਕਰਨ ਵਾਲਾ ਮੋਹਰੀ ਦੇਸ਼ ਬਣੇਗਾ।
ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਾਫ ਕੀਤਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਦੁਬਾਰਾ ਆਉਂਦੀ ਹੈ ਤਾਂ ਉਹ ਧਰਮਾਂ/ ਘੱਟ ਗਿਣਤੀ ਕਮਿਊਨਿਟੀਆਂ ਪ੍ਰਤੀ ਹੈਟ ਸਪੀਚ ਨੂੰ ਗੰਭੀਰ ਅਪਰਾਧ ਵਜੋਂ ਮਾਨਤਾ ਦੁਆਉਣਗੇ ਤੇ ਇਹ ਵੀ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਕ੍ਰਾਈਸਚਰਚ ਦੇ ਹਮਲੇ ਤੋਂ ਬਾਅਦ ਹੈਟ ਸਪੀਚ ਦੇ ਗਰਮਾਏ ਮੁੱਦੇ ਦੇ ਰੀਵੀਊ 'ਤੇ ਉਹ ਆਮ ਸਹਿਮਤੀ ਨਹੀਂ ਬਣਾ ਸਕੇ।
ਉਨ੍ਹਾਂ ਕਿਹਾ ਕਿ ਅੱਜ ਦੇ ਨਿਊਜੀਲ਼ੈਂਡ ਵਿੱਚ ਹਰ ਕੋਈ ਭਾਂਵੇ ਉਹ ਕਿਸੇ ਵੀ ਭਾਈਚਾਰੇ ਨਾਲ ਸਬੰਧਤ ਹੋਏ, ਨਹੀਂ ਚਾਹੁੰਦਾ ਕਿ ਧਰਮ ਕਰਕੇ ਕਿਸੇ ਦੇ ਹਿੱਤਾਂ ਨੂੰ ਅਣਗੌਲਿਆ ਜਾਏ।