ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਮੌਸਮ ਵਿਭਾਗ ਐਜੰਸੀ ਨੀਵਾ ਵਲੋਂ ਅੱਜ ਨਿਊਜੀਲੈਂਡ ਵਾਸੀਆਂ ਨੂੰ ਘਰਾਂ ਚੋਂ ਬਾਹਰ ਨਿਕਲ ਸੁਹਾਣੇ ਮੌਸਮ ਦੇ ਨਜਾਰੇ ਲੈਣ ਦੀ ਸਲਾਹ ਦਿੱਤੀ ਗਈ ਹੈ। ਦਰਅਸਲ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਸਮ ਇੱਕੋ ਦਮ ਯੂ ਟਰਨ ਲੈ ਸਕਦਾ ਹੈ ਅਤੇ ਲਗਭਗ ਸਾਰੇ ਹੀ ਨਿਊਜੀਲੈਂਡ ਵਿੱਚ ਇਲਾਕਿਆਂ ਦੇ ਹਿਸਾਬ ਨਾਲ ਬਰਫਬਾਰੀ, ਤੂਫਾਨੀ ਮੌਸਮ, ਭਾਰੀ ਮੀਂਹ ਦੇ ਹਾਲਾਤ ਪੈਦਾ ਹੋ ਸਕਦੇ ਹਨ। ਅਜਿਹਾ ਸਭ ਨਿਊਜੀਲੈਂਡ ਵੱਲ ਵੱਧ ਰਹੇ ਉਸ ਦਬਾਅ ਕਰਕੇ ਹੋਏਗਾ, ਜੋ ਜਲਦ ਹੀ ਤੂਫਾਨ ਦਾ ਰੂਪ ਧਾਰਨ ਕਰਨ ਜਾ ਰਿਹਾ ਹੈ।
ਐਨ ਜੈਡ ਟੀ ਏ ਨੇ ਤਾਂ ਖਰਾਬ ਮੌਸਮ ਕਰਕੇ ਹਾਰਬਰ ਬਿ੍ਰਜ ਬੰਦ ਕੀਤੇ ਜਾਣ ਦੀ ਗੱਲ ਵੀ ਕਹਿ ਦਿੱਤੀ ਹੈ। ਇਹ ਬੰਦ ਅਚਨਚੇਤ ਹੋਏਗਾ ਅਤੇ ਇਸ ਲਈ ਸ਼ਾਰਟ ਨੋਟਿਸ ਹੀ ਜਾਰੀ ਹੋਏਗਾ, ਜਿਸਦੇ ਨਤੀਜੇ ਵਜੋਂ ਕਈਆਂ ਨੂੰ ਖੱਜਲ-ਖੁਆਰੀ ਝੱਲਣੀ ਪੈ ਸਕਦੀ ਹੈ।