ਆਕਲੈਂਡ ( ਐੱਨਜ਼ੈੱਡ ਪੰਜਾਬੀ ਨਿਊਜ ਸਰਵਿਸ) ਨਿਊਜ਼ੀਲੈਂਡ 'ਚ ਡੇਅ ਲਾਈਟ ਸੇਵਿੰਗ ਤਹਿਤ ਅੱਜ ਰਾਤ ਦੋ ਵਜੇ ਭਾਵ ਐਤਵਾਰ ਸਵੇਰੇ ਵੱਡੇ ਤੜਕੇ ਤੋਂ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ। ਜੋ 4 ਅਪ੍ਰੈਲ 2021 ਦੇ ਸਵੇਰੇ 3 ਵਜੇ ਤੱਕ ਚੱਲੇਗਾ। ਭਾਵੇਂ ਆਟੋਮੈਟਿਕ ਘੜੀਆਂ ਅਤੇ ਮੋਬਾਈਲ ਫ਼ੋਨ ਆਪਣੇ ਆਪ ਹੀ ਇੱਕ ਘੰਟਾ ਹੋ ਜਾਂਦੇ ਹਨ ਪਰ ਘਰਾਂ 'ਚ ਲੱਗੀਆਂ ਘੜੀਆਂ ਸੌਣ ਤੋਂ ਪਹਿਲਾਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ।