ਆਕਲੈਂਡ (ਹਰਪ੍ਰੀਤ ਸਿੰਘ) - ਬੇ ਆਫ ਪਲੈਂਟੀ ਦੇ ਰਹਿਣ ਵਾਲੇ ਟੇਵਾਈ ਡੈਨੀਅਲ ਸੇਵੇਜ ਨੂੰ ਅੱਜ ਅਦਾਲਤ ਵਲੋਂ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ, ਸਜਾ ਉਸ ਨੂੰ ਆਪਣੀ ਹੀ 2 ਸਾਲਾ ਧੀ ਆਰਨੀਕਾ ਸੇਵੇਜ ਨੂੰ ਮਾਰਨ ਦੇ ਦੋਸ਼ ਹੇਠ ਸੁਣਾਈ ਗਈ ਹੈ।
ਦਰਅਸਲ ਘਟਨਾ ਉਸ ਦਿਨ ਵਾਪਰੀ ਜਦੋਂ ਡੈਨੀਅਲ ਦੀ ਆਪਣੀ ਘਰਵਾਲੀ ਸੈਂਟੇਨਾ ਮੋਜਜ ਨਾਲ ਕਿਸੇ ਗੱਲ ਤੋਂ ਲੜਾਈ ਹੋ ਗਈ। ਆਪਣੇ ਆਪ ਨੂੰ ਸ਼ਾਂਤ ਕਰਨ ਦੀ ਗੱਲ ਕਹਿ ਉਹ ਆਪਣੀ ਸਭ ਤੋਂ ਛੋਟੀ ਧੀ ਆਰਨੀਕਾ ਨੂੰ ਨਦੀ ਕਿਨਾਰੇ ਲੈ ਗਿਆ, ਜਿੱਥੇ ਉਸਨੇ ਆਰਨੀਕਾ ਨੂੰ ਪਹਿਲਾਂ ਤਾਂ ਪਾਣੀ ਹੇਠਾਂ ਡੁਬੋਈ ਰੱਖਿਆ ਅਤੇ ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਸਨੂੰ ਪਾਣੀ ਦੇ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਪਾਣੇ ਦੇ ਨਾਲ ਵਹਿਣ ਲਈ ਛੱਡ ਦਿੱਤਾ।
ਉਸਦੀ ਲਾਸ਼ ਨੂੰ ਪੁਲਿਸ ਦੀ ਮੱਦਦ ਨਾਲ ਕਾਫੀ ਸਮੇਂ ਬਾਅਦ ਨਦੀ ਚੋਂ ਲੱਭਿਆ ਗਿਆ।
ਸਜਾ ਸੁਨਾਉਣ ਵੇਲੇ ਬੱਚੀ ਦੀ ਮਾਂ ਤਾਂ ਅਦਾਲਤ ਵਿੱਚ ਉੱਚੀ-ਉੱਚੀ ਰੋ ਰਹੀ ਸੀ, ਪਰ ਉਸਦੇ ਪਿਓ ਡੈਨੀਅਲ ਦੇ ਚਿਹਰੇ 'ਤੇ ਆਪਣੇ ਕੀਤੇ ਦਾ ਥੋੜਾ ਜਿਹਾ ਵੀ ਪਛਤਾਵਾ ਨਹੀਂ ਸੀ।