ਆਕਲੈਂਡ (ਹਰਪ੍ਰੀਤ ਸਿੰਘ) - ਐਨ ਜੈਡ ਫਰਸਟ ਫਾਉਂਡੇਸ਼ਨ ਦੇ ਧੋਖਾਧੜੀ ਨਾਲ ਹਾਸਿਲ ਕਰਨ ਦੇ ਦੋਸ਼ਾਂ ਦੇ ਮਾਮਲੇ ਵਿੱਚ ਸੀਰੀਅਸ ਫਰਾਡ ਆਫਿਸ ਵਲੋਂ 2 ਜਣਿਆਂ 'ਤੇ ਦੋਸ਼ ਦਾਇਰ ਕੀਤੇ ਗਏ ਹਨ। ਦੋਨਾਂ ਦੇ ਨਾਮ ਗੁਪਤ ਰੱਖੇ ਗਏ ਹਨ। ਪਰ ਇਸ ਨੂੰ ਲੈਕੇ ਆਮ ਲੋਕਾਂ ਵਿੱਚ ਕੋਈ ਗਲਤ ਧਾਰਨਾ ਨਾ ਬਣੇ, ਇਸੇ ਲਈ ਐਸ ਐਫ ਓ ਨੇ ਸਾਫ ਕਰ ਦਿੱਤਾ ਹੈ ਕਿ ਇਹ ਦੋਨੋਂ ਜਣੇ ਹੀ ਨਾ ਤਾਂ ਮੌਜੂਦਾ ਐਮਪੀ ਹਨ, ਨਾ ਹੀ ਪਾਰਟੀ ਦੇ ਉਮੀਦਵਾਰ ਤੇ ਨਾ ਹੀ ਪਾਰਟੀ ਦੇ ਮੂਜੂਦਾ ਮੈਂਬਰ।
ਦੱਸਦੀਏ ਕਿ ਐਨ ਜੈਡ ਫਰਸਟ ਫਾਉਂਡੇਸ਼ਨ, ਐਨ ਜੈਡ ਫਰਸਟ ਪਾਰਟੀ ਨੂੰ ਵਿੱਤੀ ਮੱਦਦ ਦਿੰਦੀ ਹੈ ਅਤੇ ਇਸੇ ਲਈ ਇਸ ਕੇਸ ਨੂੰ ਸਿੱਧੇ ਤੌਰ 'ਤੇ ਹੀ ਪਾਰਟੀ ਨਾਲ ਜੋੜਿਆ ਜਾ ਰਿਹਾ ਹੈ।
ਦੱਸਦੀਏ ਕਿ ਮਾਮਲੇ ਨੂੰ ਉਸ ਵੇਲੇ ਜਾਗ ਲੱਗੀ ਜਦੋਂ ਐਨ ਜੈਡ ਫਰਸਟ ਫਾਉਂਡੇਸ਼ਨ ਨੂੰ ਵੱਡੇ-ਵੱਡੇ ਕਾਰੋਬਾਰੀਆਂ ਤੋਂ ਮਿਲੀਆਂ ਡੋਨੇਸ਼ਨਾ ਸਬੰਧੀ ਚੋਣ ਕਮਿਸ਼ਨ ਨੂੰ ਭਰੀਆਂ ਰਿਟਰਨਾਂ ਵਿੱਚ ਕੋਈ ਖੁਲਾਸਾ ਨਹੀਂ ਕੀਤਾ ਗਿਆ ਤੇ ਜਦੋਂ ਇਸਦੀ ਸ਼ਿਕਾਇਤ 2019 ਦੇ ਅੰਤ ਵਿੱਚ ਮਿਲੀ ਤਾਂ ਇਸ ਦੀ ਛਾਣਬੀਣ ਐਸ ਐਫ ਓ ਨੇ ਫਰਵਰੀ 2020 ਵਿੱਚ ਇਸ ਦੀ ਛਾਣਬੀਣ ਆਰੰਭੀ।