ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਟੂਰੀਜਮ ਹੈਵੀਵੇਟਸ ਵਾਲਿਆਂ ਨੇ ਟ੍ਰਾਂਸ-ਮਾਉਂਟੇਨ ਬਬਲ ਜਲਦ ਸ਼ੁਰੂ ਦਾ ਇਸ਼ਾਰਾ ਦਿੱਤਾ ਹੈ। ਇਸ ਲਈ ਇੱਕ ਟਾਸਕ ਫੋਰਸ, ਜੋ ਕਿ ਟੂਰੀਜਮ ਆਸਟ੍ਰੇਲੀਆ,ਦ ਆਸਟ੍ਰੇਲੀਅਨ ਚੈਂਬਰ ਆਫ ਕਾਮਰਸ, ਫਲਾਈਟ ਸੈਂਟਰ ਅਤੇ ਹੋੋਰ ਇੰਡਸਟਰੀ ਲੀਡਰਾਂ ਨਾਲ ਬਣ ਕੇ ਤਿਆਰ ਹੋਈ ਹੈ, ਨੇ ਇੱਕ ਯੋਜਨਾ ਬਣਾਈ ਗਈ ਹੈ, ਜਿਸ ਦੀ ਪਹਿਲੀ ਸਟੇਜ ਤਹਿਤ ਨਿਊਜੀਲ਼ੈਂਡ ਵਾਸੀਆਂ ਨੂੰ ਨਵੰਬਰ ਤੱਕ ਆਸਟ੍ਰੇਲੀਆ ਜਾਣ ਦੀ ਇਜਾਜਤ ਮਿਲ ਸਕਦੀ ਹੈ ਅਤੇ ਉਨ੍ਹਾਂ ਨੂੰ ਕੁਆਰਂਟੀਨ ਕਰਨ ਦੀ ਲੋੜ ਵੀ ਨਹੀਂ ਹੋਏਗੀ। ਕੋਈ ਵੀ ਘੁੰਮਣ-ਫਿਰਣ ਜਾਂ ਆਪਣੇ ਸਕੇ-ਸਬੰਧੀਆਂ ਨੂੰ ਮਿਲਣ ਲਈ ਜਾ ਸਕੇਗਾ, ਪਰ ਆਸਟ੍ਰੇਲੀਆ ਵਾਸੀਆਂ ਨੂੰ ਇਸ ਲਈ ਅਜੇ ਉਡੀਕ ਕਰਨੀ ਪਏਗੀ ਤੇ ਜਨਵਰੀ ਜਾਂ ਫਰਵਰੀ ਤੱਕ ਹੀ ਉਨ੍ਹਾਂ ਨੂੰ ਨਿਊਜੀਲੈਂਡ ਘੁੰਮਣ-ਫਿਰਣ ਆਉਣ ਦਾ ਮੌਕਾ ਮਿਲੇਗਾ।
ਦੱਸਦੀਏ ਕਿ ਪਹਿਲ਼ਾਂ ਵੀ ਟ੍ਰਾਂਸ ਮਾਉਂਟੇਨ ਬਬਲ 'ਤੇ ਕੰਮ ਹੋ ਚੁੱਕਾ ਹੈ ਪਰ ਵਿਕਟੋਰੀਆ ਦੇ ਜੂਨ ਵਿੱਚ ਦੁਬਾਰਾ ਵਿਗੜੇ ਹਲਾਤਾਂ ਨੇ ਇਸ ਯੋਜਨਾ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਸੀ।