ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਨਿਊਜੀਲੈਂਡ ਵਾਸੀਆਂ ਲਈ ਬਹੁਤ ਵਧੀਆ ਹੈ, ਕਿਉਂਕਿ ਜੋ ਕੰਮ 1 ਮਹੀਨਾ ਬਾਅਦ ਹੋਣਾ ਸੀ, ਉਸ ਦਾ ਐਲਾਨ ਅੱਜ ਹੋ ਗਿਆ ਹੈ ਤੇ ਇਹ ਖਬਰ ਹੈ ਆਸਟ੍ਰੇਲੀਆ-ਨਿਊਜੀਲੈਂਡ ਦੇ ਬਾਰਡਰਾਂ ਸਬੰਧੀ।
ਆਸਟ੍ਰੇਲੀਆਈ ਦੇ ਉਪ ਪ੍ਰਧਾਨ ਮੰਤਰੀ ਮਾਈਕਲ ਮੈਕੋਰਮੇਕ ਨੇ 16 ਅਕਤੂਬਰ ਤੋਂ ਨਿਊਜੀਲੈਂਡ ਵਾਸੀਆਂ ਲਈ ਆਸਟ੍ਰੇਲੀਆਈ ਬਾਰਡਰ ਖੋਲਣ ਦੀ ਗੱਲ ਆਖੀ ਹੈ। ਉਨ੍ਹਾਂ ਦੱਸਿਆ ਕਿ ਅਜੇ ਨਿਊ ਸਾਊਥ ਵੇਲਜ਼ ਤੇ ਨਾਰਦਨ ਟੈਰੀਟਰੀ ਬਾਰਡਰ ਦੀਆਂ ਦੋ ਸਟੇਟਾਂ ਵਿੱਚ ਹੀ ਨਿਊਜੀਲੈਂਡ ਵਾਸੀ ਆ ਸਕਣਗੇ ਤੇ ਉਨ੍ਹਾਂ ਨੂੰ ਇੱਥੇ ਆਕੇ ਕੁਆਰਂਟੀਂ ਕਰਨ ਦੀ ਲੋੜ ਵੀ ਨਹੀਂ ਹੋਏਗੀ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਟੂਰਿਜਮ ਨੂੰ ਵਧਾਉਣ ਦੇ ਮੱਦੇਨਜਰ ਲਿਆ ਗਿਆ ਹੈ।
ਪਰ ਦੂਜੇ ਪਾਸੇ ਜੇ ਗੱਲ ਕਰੀਏ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਤਾਂ ਉਹ ਆਪਣੀ ਸੁਰੱਖਿਅਤ ਸੋਚ ਨੂੰ ਨਾਲ ਲੈਕੇ ਚੱਲ ਰਹੇ ਹਨ ਤੇ ਉਨ੍ਹਾਂ ਸਾਫ ਕਿਹਾ ਹੈ ਕਿ ਆਸਟ੍ਰੇਲੀਆ ਤੋਂ ਵਾਪਿਸ ਆਉਣ ਵਾਲੇ ਨਿਊਜੀਲੈਂਡ ਵਾਸੀਆਂ ਨੂੰ ਕੁਆਰਂਟੀਨ ਕਰਨਾ ਹੀ ਪਏਗਾ ਤੇ ਇਸ ਨਿਯਮ ਵਿੱਚ ਕੋਈ ਬਦਲਾਅ ਨਹੀਂ ਹੋਏਗਾ।