ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਆਸਟ੍ਰੇਲੀਆ ਦੇ ਉਪ-ਪ੍ਰਧਾਨ ਮੰਤਰੀ ਮਾਈਕਲ ਮੈਕੋਰਮੇਕ ਨੇ 16 ਅਕਤੂਬਰ ਤੋਂ ਨਿਊਜੀਲੈਂਡ ਵਾਸੀਆਂ ਲਈ ਆਸਟ੍ਰੇਲੀਆ ਦੇ ਬਾਰਡਰ ਖੋਲਣ ਦੀ ਗੱਲ ਆਖੀ ਸੀ। ਇਸ ਖਬਰ ਤੋਂ ਬਾਅਦ ਜਿੱਥੇ ਨਿਊਜੀਲੈਂਡ ਵਾਸੀ ਖੁਸ਼ ਸਨ, ਉਸਦੇ ਨਾਲ ਹੀ ਕਾਰੋਬਾਰ ਤੋਂ 6 ਮਹੀਨੇ ਬਾਹਰ ਰਹੀਆਂ ਕਵਾਂਟਸ ਏਅਰਲਾਈਨ ਤੇ ਜੈਟਸਟਾਰ ਏਅਰਲਾਈਨ ਵੀ ਕਾਫੀ ਖੁਸ਼ ਹਨ ਅਤੇ ਉਨ੍ਹਾਂ ਨੇ 16 ਅਕਤੂਬਰ ਤੋਂ ਗ੍ਰਾਹਕਾਂ ਨੂੰ ਇੱਕ ਪਾਸੇ ਦੀਆਂ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਕਵਾਂਟਸ ਏਅਰਲਾਈਨ ਆਕਲੈਂਡ-ਸਿਡਨੀ ਹਫਤੇ ਦੀਆਂ 6 ਉਡਾਣਾ $882 (ਇੱਕ ਤਰਫਾ) ਦੇ ਹਿਸਾਬ ਨਾਲ ਦੇ ਰਹੀ ਹੈ। ਕ੍ਰਾਈਸਚਰਚ ਸਿਡਨੀ ਦੀ ਇੱਕ ਤਰਫਾ ਯਾਤਰਾ $875 ਵਿੱਚ ਪਏਗੀ।
ਜੈਟਸਟਾਰ ਹਫਤੇ ਦੀਆਂ 3 ਉਡਾਣਾ ਆਕਲੈਂਡ-ਸਿਡਨੀ $279 (ਇੱਕ ਤਰਫਾ) ਤੋਂ ਸ਼ੁਰੂ ਕਰ ਰਹੀ ਹੈ।
ਏਅਰ ਨਿਊਜੀਲੈਂਡ ਆਕਲੈਂਡ ਸਿਡਨੀ ਦੀਆਂ ਟਿਕਟਾਂ $592 ਤੋਂ ਦੇ ਰਹੀ ਹੈ।
ਕਵਾਂਟਸ ਦੇ ਮੁੱਖ ਪ੍ਰਬੰਧਕ ਐਲਨ ਜੋਏਸ ਅਨੁਸਾਰ ਟ੍ਰਾਂਸ-ਤਾਸਮਨ ਬਬਲ ਦੀ ਖਬਰ, ਇੰਡਸਟਰੀ ਲਈ ਕਈ ਮਹੀਨਿਆਂ ਬਾਅਦ ਆਈ ਕੋਈ ਚੰਗੀ ਖਬਰ ਹੈ।