ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਤੋਂ ਨਿਊਜੀਲੈਂਡ ਵਿੱਚ ਅਡਵਾਂਸ ਵੋਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਨਾਗਰਿਕ ਆਪਣੀ ਵੋਟ ਪਾਉਣਾ ਚਾਹੁਣ, ਉਹ ਹੁਣ ਪਾ ਸਕਦੇ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਆਕਲੈਂਡ ਵਿੱਚ ਵੋਟਿੰਗ ਕੀਤੀ ਹੈ, ਜਦਕਿ ਗ੍ਰੀਨ ਪਾਰਟੀ ਦੇ ਜੈਮਸ ਸ਼ਾਅ ਨੇ ਵੈਲੰਿਗਟਨ ਵਿੱਚ ਵੋਟ ਪਾਈ ਹੈ। ਇਸ ਤੋਂ ਇਲਾਵਾ ਨੈਸ਼ਨਲ ਪਾਰਟੀ ਦੀ ਲੀਡਰ ਜੂਡਿਥ ਕੌਲਿਨਜ਼ ਨੇ ਨੈਪੀਅਰ ਵਿੱਚ ਆਪਣੀ ਵੋਟ ਪਾਈ ਹੈ। ਵੋਟ ਪਾਉਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੈਲਾਨਿਆ ਟਰੰਪ ਦੇ ਵੀ ਜਲਦ ਠੀਕ ਹੋਣ ਦੀ ਕਾਮਨਾ ਜਤਾਈ।