ਆਕਲੈਂਡ (ਹਰਪ੍ਰੀਤ ਸਿੰਘ) - ਆਪਣੀ ਹੀ ਘਰਵਾਲੀ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 47 ਸਾਲਾ ਪੰਜਾਬੀ ਵਿਅਕਤੀ ਦੇ ਨਾਮ ਨੂੰ ਗੁਪਤ ਰੱਖਣ ਦੀ ਗੁਜਾਰਿਸ਼ ਨੂੰ ਆਕਲੈਂਡ ਅਦਾਲਤ ਵਲੋਂ ਰੱਦ ਕਰ ਦਿੱਤਾ ਗਿਆ ਹੈ। ਘਟਨਾ 21 ਸਤੰਬਰ ਦੀ ਹੈ, ਜਦੋਂ ਪਾਪਾਟੋਏਟੋਏ ਦੇ ਘਰ ਵਿੱਚ 42 ਸਾਲਾ ਬਿੰਦਰ ਕੌਰ ਮਿ੍ਰਤਕ ਹਾਲਤ ਵਿੱਚ ਮਿਲੀ ਸੀ। ਇਸ ਮਾਮਲੇ ਵਿੱਚ ਉਸਦੇ ਪਤੀ ਬੇਅੰਤ ਸਿੰਘ ਨੂੰ ਪੁਲਿਸ ਵਲੋਂ ਗਿ੍ਰਫਤਾਰ ਕੀਤਾ ਗਿਆ ਸੀ।
ਬੇਅੰਤ ਸਿੰਘ 'ਤੇ ਕੇਸ ਦੀ ਕਾਰਵਾਈ ਅਗਲੇ ਸਾਲ 20 ਸਤੰਬਰ ਨੂੰ ਸ਼ੁਰੂ ਹੋਏਗੀ। ਬੇਅੰਤ ਸਿੰਘ ਦੀ ਜਮਾਨਤ ਅਗਲੀ ਸੁਣਵਾਈ ਤੱਕ ਮਨਜੂਰ ਕਰ ਲਈ ਗਈ ਹੈ।