ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਦੀ ਨਵੀਂ ਬਣਕੇ ਤਿਆਰ ਹੋ ਰਹੀ ਦਵਾਈ ਦੀਆਂ 15 ਲੱਖ ਡੋਜ ਦੀ ਡੀਲ ਨਿਊਜੀਲੈਂਡ ਸਰਕਾਰ ਵਲੋਂ ਕੀਤੀ ਗਈ ਹੈ। ਇਹ ਦਵਾਈ 7.5 ਲੱਖ ਬਿਮਾਰਾਂ ਵਾਸਤੇ ਕਾਫੀ ਹੋਏਗੀ। ਇਹ ਦਵਾਈ ਇਹ ਫਾਈਜਰ ਕੰਪਨੀ ਅਤੇ ਜਰਮਨ ਕੰਪਨੀ ਬਾਇਓਐਨਟੈਕ ਵਲੋਂ ਬਣਾਈ ਜਾ ਰਹੀ ਹੈ ਅਤੇ ਇਸਦਾ ਤੀਜਾ ਕਲੀਨਿਕਲ ਫੇਸ ਚੱਲ ਰਿਹਾ ਹੈ। ਜੇ ਸਭ ਠੀਕ ਰਿਹਾ ਅਤੇ ਜੇ ਦਵਾਈ ਨਿਊਜੀਲੈਂਡ ਵਿੱਚ ਸਾਰੀਆਂ ਮਾਨਤਾ ਹਾਸਿਲ ਕਰ ਲੈਂਦੀ ਹੈ ਤਾਂ ਅਗਲੇ ਸਾਲ ਦੀ ਪਹਿਲੀ ਤਿਮਾਹੀ ਤੱਕ ਦਵਾਈ ਨਿਊਜੀਲੈਂਡ ਵਾਸੀਆਂ ਲਈ ਉਪਲਬਧ ਹੋ ਜਾਏਗੀ।
ਇਹ ਦਵਾਈ ਇਸ ਵੇਲੇ ਟ੍ਰਾਇਲ 'ਤੇ ਚੱਲ ਰਹੀਆਂ ਦਵਾਈਆਂ ਚੋਂ ਸਭ ਤੋਂ ਸਫਲ ਪ੍ਰੀਖਣ ਮੰਨੀ ਜਾ ਰਹੀ ਹੈ ਅਤੇ ਇਸਨੂੰ ਬਨਾਉਣ ਵਾਲੇ ਫਾਈਜਰ ਅਤੇ ਬਾਇਓਐਨਟੈਕ ਦੇ ਗਰੁੱਪ ਦਾ ਨਾਮ ਬੀਐਨਟੀ162ਬੀ2 ਹੈ।