ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਪੁਲਿਸ ਨੇ ਕ੍ਰਾਈਸਚਰਚ ਵਿੱਚ ਵੱਖੋ-ਵੱਖ ਛਾਪੇਮਾਰੀ ਦੌਰਾਨ ਕਾਫੀ ਜਿਆਦਾ ਮਾਤਰਾ ਵਿੱਚ ਭੰਗ ਬਰਾਮਦ ਕੀਤੀ ਹੈ। ਪੁਲਿਸ ਨੇ 5 ਵੱਖੋ-ਵੱਖ ਰਿਹਾਇਸ਼ੀ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ, ਇਨ੍ਹਾਂ ਚੋਂ 2 ਥਾਵਾਂ ਉਪਨਗਰ ਮੇਰੀਹਾਊ ਦੇ ਕੈਲੀ ਰੋਡ ਸਥਿਤ ਹਨ। ਪੁਲਿਸ ਇਸ ਨੂੰ ਵੱਡੀ ਕਾਮਯਾਬੀ ਦੱਸ ਰਹੀ ਹੈ ਅਤੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਅਜਿਹੇ ਆਪਰੇਸ਼ਨ ਜਾਰੀ ਰਹਿਣਗੇ। ਦੱਸਦੀਏ ਕਿ ਬਾਕੀ ਦਾ ਸਾਰਾ ਦਿਨ ਕਈ ਹੋਰਨਾਂ ਇਲਾਕਿਆਂ ਵਿੱਚ ਵੀ ਪੁਲਿਸ ਦੀ ਮੌਜੂਦਗੀ ਦੇਖਣ ਨੂੰ ਮਿਲ ਸਕਦੀ ਹੈ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ।