ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਵਿੱਚ ਇੱਕ ਦੁਰਘਟਨਾ ਵਿੱਚ ਕੰਮ ਦੌਰਾਨ ਮਹਿਲਾ ਕਰਮਚਾਰੀ ਦੇ ਮੌਤ ਹੋਣ ਦੀ ਖਬਰ ਹੈ। ਘਟਨਾ ਮੈਸੀ ਵਿੱਚ ਡੋਨੋਵੇਨ ਇਲਾਕੇ ਦੀ ਇੱਕ ਫੈਕਟਰੀ ਵਿੱਚ ਦੁਪਹਿਰੇ 2.15 'ਤੇ ਵਾਪਰੀ ਦੱਸੀ ਜਾ ਰਹੀ ਹੈ, ਜਦੋਂ ਅਚਾਨਕ ਇੱਕ ਵੈਨ ਡਰਾਈਵ ਵੈਅ ਤੋਂ ਰੁੜ ਪਈ ਤੇ ਉਸਦੇ ਪਿੱਛੇ ਖੜੀ ਇੱਕ ਮਹਿਲਾ ਉਸਦੇ ਹੇਠਾਂ ਆ ਗਈ। ਵੈਨ ਵਿੱਚ ਉਸ ਵੇਲੇ ਕੋਈ ਵੀ ਮੌਜੂਦ ਨਹੀਂ ਸੀ।
ਦੁਰਘਟਨਾ ਦੀ ਜਾਂਚ ਵਰਕਸੈਫ ਵਲੋਂ ਆਰੰਭ ਦਿੱਤੀ ਗਈ ਹੈ। ਕੰਪਨੀ ਮਾਲਕ ਅਨੁਸਾਰ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਤੋਂ ਸਾਰਾ ਸਟਾਫ ਹੀ ਬਹੁਤ ਦੁਖੀ ਹੈ।