ਆਕਲੈਂਡ (ਹਰਪ੍ਰੀਤ ਸਿੰਘ) - ਅਜੇ ਅੱਜ ਸਵੇਰੇ ਹੀ ਇੱਕ ਜਾਅਲੀ ਵੋਟਾਂ ਪਾਉਣ ਵਾਲੇ ਦੀ ਪੁਲਿਸ ਵਲੋਂ ਗਿ੍ਰਫਤਾਰੀ ਪਾਈ ਗਈ ਸੀ ਤੇ ਹੁਣ ਇੱਕ ਹੋਰ ਨਵਾਂ ਕੇਸ ਸਾਹਮਣੇ ਆਇਆ ਹੈ, ਜਿਸ 'ਤੇ ਚੋਣ ਕਮਿਸ਼ਨ ਨੇ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਅਨੁਸਾਰ ਉਕਤ ਵਿਅਕਤੀ ਟਵਿਟਰ 'ਤੇ ਇਸ ਗੱਲ ਦੀ ਸ਼ੇਖੀ ਮਾਰ ਰਿਹਾ ਸੀ ਕਿ ਉਸ ਵਲੋਂ 2 ਵਾਰ ਵੱਖੋ-ਵੱਖ ਪੋਲੰਿਗ ਬੂਥ 'ਤੇ ਜਾ ਕੇ ਅਡਵਾਂਸ ਵੋਟਿੰਗ ਕੀਤੀ ਗਈ ਹੈ ਅਤੇ ਵਿਅਕਤੀ ਇਹ ਵੀ ਦਾਅਵਾ ਕਰ ਰਿਹਾ ਸੀ ਕਿ ਉਹ ਅਗਲੇ ਦਿਨਾਂ ਵਿੱਚ ਵੀ ਵੋਟਿੰਗ ਕਰੇਗਾ।