ਆਕਲੈਂਡ (ਹਰਪ੍ਰੀਤ ਸਿੰਘ) - ਭਾਂਵੇ ਖਬਰ ਛੋਟੀ ਮੰਨੀ ਜਾਏ, ਪਰ ਇਸ ਦੀ ਮੱਹਤਤਾ ਬਹੁਤ ਹੈ ਕਿਉਂਕਿ ਕੱਲ ਕਈ ਮਹੀਨਿਆਂ ਤੋਂ ਬਾਅਦ ਨਿਊਜੀਲ਼ੈਂਡ ਤੋਂ ਆਸਟ੍ਰੇਲੀਆ ਅਜਿਹੀ ਹਵਾਈ ਉਡਾਣ ਜਾ ਰਹੀ ਹੈ, ਜਿਸ 'ਤੇ ਕਿਸੇ ਵੀ ਤਰ੍ਹਾਂ ਦੀਆਂ ਕੋਰੋਨਾ ਹਿਦਾਇਤਾਂ ਲਾਗੂ ਨਹੀਂ ਹੋਣਗੀਆਂ। ਯਾਤਰੀ ਨਿਊ ਸਾਊਥ ਵੇਲਜ ਪੁੱਜਣਗੇ ਅਤੇ ਉੱਥੇ ਜਾ ਕੇ ਉਨ੍ਹਾਂ ਨੂੰ ਕੁਆਰਂਟੀਨ ਕਰਨ ਦੀ ਲੋੜ ਨਹੀਂ ਹੋਏਗੀ ਅਤੇ ਯਾਤਰੀ ਕਿਤੇ ਵੀ ਘੁੰਮਣ ਫਿਰਣ ਬਿਨ੍ਹਾਂ ਰੋਕ-ਟੋਕ ਜਾ ਸਕਣਗੇ।
ਹਾਲਾਂਕਿ ਉਨ੍ਹਾਂ ਦਾ ਬੁਖਾਰ ਏਅਰਪੋਰਟ 'ਤੇ ਜਰੂਰ ਚੈੱਕ ਹੋਏਗਾ।
ਇਹ ਉਡਾਣ ਇੱਕ ਤਰਫਾ ਹੋਏਗੀ, ਕਿਉਂਕਿ ਅਜੇ ਸਿਰਫ ਨਿਊਜੀਲੈਂਡ ਵਾਸੀਆਂ ਨੂੰ ਹੀ ਆਸਟ੍ਰੇਲੀਆ ਜਾਣ ਦੀ ਇਜਾਜਤ ਮਿਲੀ ਹੈ, ਜਦਕਿ ਆਸਟ੍ਰੇਲੀਆ ਵਾਸੀਆਂ ਨੂੰ ਇਹ ਇਜਾਜਤ ਸਾਲ ਚੜ੍ਹਦੇ ਤੱਕ ਮਿਲਣ ਦੀ ਆਸ ਹੈ।