Wednesday, 28 October 2020
15 October 2020 New Zealand

ਫੇਸਬੁੱਕ ਨੇ ਅਡਵਾਂਸ ਐਨ ਜੈਡ ਦਾ ਫੇਸਬੁੱਕ ਪੇਜ ਕੀਤਾ ਬੰਦ

ਫੇਸਬੁੱਕ ਨੇ ਅਡਵਾਂਸ ਐਨ ਜੈਡ ਦਾ ਫੇਸਬੁੱਕ ਪੇਜ ਕੀਤਾ ਬੰਦ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਫੇਸਬੁੱਕ ਵਲੋਂ ਅਡਵਾਂਸ ਐਨ ਜੈਡ ਪਾਰਟੀ ਦਾ ਫੇਸਬੁੱਕ ਪੇਜ ਬੰਦ ਕੀਤੇ ਜਾਣ ਦੀ ਖਬਰ ਕੁਝ ਸਮਾਂ ਪਹਿਲਾਂ ਸਾਂਝੀ ਕੀਤੀ ਗਈ ਹੈ, ਇਸ ਸਭ ਉਸ ਵੇਲੇ ਹੋਇਆ ਜਦੋਂ ਪਾਰਟੀ ਦੇ ਸਾਂਝੇ ਲੀਡਰ ਬਿਲੀ ਟੀ ਕਹੀਕਾ ਇੱਕ ਵੀਡੀਓ ਰਾਂਹੀ ਲਾਈਵ ਹੋਏ ਸਨ।
ਫੇਸਬੁੱਕ ਅਨੁਸਾਰ ਉਸਦੇ ਪਲੇਟਫਾਰਮ 'ਤੇ ਕਿਸੇ ਨੂੰ ਵੀ ਕੋਰੋਨਾ ਸਬੰਧੀ ਕੋਈ ਵੀ ਗਲਤ ਖਬਰ ਫੈਲਾਉਣ ਦਾ ਹੱਕ ਨਹੀਂ ਹੈ ਅਤੇ ਇਸੇ ਕਰਕੇ ਵਾਰ-ਵਾਰ ਅਜਿਹੀਆਂ ਗਲਤੀਆਂ ਕਰਨ ਦੇ ਚਲਦਿਆਂ ਅਡਵਾਂਸ ਐਨ ਜੈਡ ਦਾ ਫੇਸਬੁੱਕ ਪੇਜ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਬਿਲੀ ਨੇ ਅੱਗੇ ਵੀ ਫੇਸਬੁੱਕ 'ਤੇ ਇਹ ਝੂਠ ਬੋਲਿਆ ਸੀ ਕਿ ਉਹ ਨਿਊਜੀਲੈਂਡ ਪੁਲਿਸ ਵਿੱਚ ਕੰਮ ਕਰ ਚੁੱਕਾ ਹੈ, ਜਦਕਿ ਅਜਿਹਾ ਬਿਲਕੁਲ ਵੀ ਸੱਚ ਨਹੀਂ ਹੈ।

ADVERTISEMENT