Wednesday, 28 October 2020
15 October 2020 New Zealand

ਲੇਬਰ 46 ‘ਤੇ ਨੈਸ਼ਨਲ ਇਕੱਤੀਆਂ 'ਤੇ

ਗਰੀਨ ਪਾਰਟੀ ਦੀ ਮੱਦਦ ਨਾਲ ਬਣੇਗੀ ਨਵੀਂ ਸਰਕਾਰ
ਲੇਬਰ 46 ‘ਤੇ ਨੈਸ਼ਨਲ ਇਕੱਤੀਆਂ 'ਤੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 10 ਅਕਤੂਬਰ ਤੋਂ 14 ਅਕਤੂਬਰ ਦੇ ਵਿਚਾਲੇ ਹੋਏ ਤਾਜਾ ਚੋਣ ਸਰਵੇਖਣ ਦੇ ਅੱਜ ਨਤੀਜੇ ਸਾਹਮਣੇ ਆਏ ਹਨ ਅਤੇ ਇਸ ਵਿੱਚ ਲੇਬਰ ਨੂੰ 46% ਸੀਟਾਂ, ਨੈਸ਼ਨਲ ਨੂੰ 31%, ਐਕਟ ਨੂੰ 8%, ਗਰੀਨ ਨੂੰ 8% ਤੇ ਐਨ ਜੈਡ ਫਰਸਟ ਨੂੰ 3% ਵੋਟਾਂ ਮਿਲਦੀਆਂ ਦਿੱਖ ਰਹੀਆਂ ਹਨ।
ਇਸ ਹਿਸਾਬ ਨਾਲ ਲੇਬਰ ਨੂੰ 59 ਸੀਟਾਂ ਹਾਸਿਲ ਹੋਣਗੀਆਂ, ਨੈਸ਼ਨਲ ਨੂੰ 40, ਗਰੀਨ ਨੂੰ 11, ਐਕਟ ਨੂੰ 10 ਸੀਟਾਂ ਹਾਸਿਲ ਹੋਣਗੀਆਂ ਤੇ ਸਰਕਾਰ ਬਨਾਉਣ ਲਈ ਜੈਸਿੰਡਾ ਆਰਡਨ ਗਰੀਨ ਪਾਰਟੀ ਨਾਲ ਸਾਂਝ ਪਾ ਸਕਦੀ ਹੈ।
ਨਿਊਜੀਲ਼ੈਂਡ ਵਾਸੀਆਂ ਦੇ ਮਨਪਸੰਦ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਵੀ ਲੇਬਰ ਦੀ ਜੈਸਿੰਡਾ ਆਰਡਨ ਹੀ ਅੱਗੇ ਹੈ, ਜਿਸ ਨੂੰ 55% ਵੋਟਾਂ ਤੇ ਨੈਸ਼ਨਲ ਦੀ ਜੂਡਿਥ ਕੌਲਿਨਜ਼ ਨੂੰ 20% ਵੋਟਾਂ ਮਿਲੀਆਂ ਹਨ।
ਦੱਸਦੀਏ ਕਿ ਅਡਵਾਂਸ ਵੋਟਿੰਗ ਕਰਕੇ ਹੁਣ ਤੱਕ 1.5 ਮਿਲੀਅਨ ਨਿਊਜੀਲੈਂਡ ਵਾਸੀ ਵੋਟ ਪਾ ਚੁੱਕੇ ਹਨ।

ADVERTISEMENT