Wednesday, 28 October 2020
16 October 2020 New Zealand

ਮੈਨੇਜਡ ਆਈਸੋਲੇਸ਼ਨ ਵਿੱਚ 14 ਦਿਨ ਲਾਕੇ ਨਿਕਲੇ ਵਿਅਕਤੀ ਨੂੰ ਕਈ ਦਿਨਾਂ ਬਾਅਦ ਕੋਰੋਨਾ ਦੀ ਪੁਸ਼ਟੀ

ਮੈਨੇਜਡ ਆਈਸੋਲੇਸ਼ਨ ਵਿੱਚ 14 ਦਿਨ ਲਾਕੇ ਨਿਕਲੇ ਵਿਅਕਤੀ ਨੂੰ ਕਈ ਦਿਨਾਂ ਬਾਅਦ ਕੋਰੋਨਾ ਦੀ ਪੁਸ਼ਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਮੈਨੇਜਡ ਆਈਸੋਲੇਸ਼ਨ ਵਿੱਚ 4 ਕੋਰੋਨਾ ਕੇਸਾਂ ਦੀ ਪੁਸ਼ਟੀ ਵਿੱਚ ਹੋਈ ਹੈ ਅਤੇ ਇੱਕ ਕੇਸ ਹਿਸਟੋਰੀਕਲ ਮੰਨਿਆ ਜਾ ਰਿਹਾ ਹੈ, ਇਹ ਇੱਕ ਯਾਤਰੀ ਸਤੰਬਰ ਵਿੱਚ ਅਮਰੀਕਾ ਤੋਂ ਨਿਊਜੀਲੈਂਡ ਪੁੱਜਾ ਸੀ ਤੇ 14 ਦਿਨ ਮੈਨੇਜਡ ਆਈਸੋਲੇਸ਼ਨ ਵਿੱਚ ਲਾਉਣ ਤੋਂ ਬਾਅਦ ਵਿਅਕਤੀ 21 ਸਤੰਬਰ ਨੂੰ ਮੈਨੇਜਡ ਆਈਸੋਲੇਸ਼ਨ ਵਿੱਚੋਂ ਬਾਹਰ ਆਇਆ ਸੀ। ਇਸ ਦੌਰਾਨ ਵਿਅਕਤੀ ਦੇ 2 ਵਾਰ ਨੈਗਟਿਵ ਕੋਰੋਨਾ ਟੈਸਟ ਨਤੀਜੇ ਵੀ ਆਏ ਸਨ।
ਪਰ ਹੁਣ ਦੁਬਾਰਾ ਬਿਮਾਰ ਪੈਣ 'ਤੇ ਵਿਅਕਤੀ ਦੀ ਜਾਂਚ ਹੋਈ ਹੈ ਅਤੇ ਇਸਨੂੰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਸਿਹਤ ਮਹਿਕਮਾ ਮਾਮਲੇ ਦੀ ਜਾਂਚ ਕਰ ਰਿਹਾ ਹੈ।

ADVERTISEMENT