Wednesday, 28 October 2020
16 October 2020 New Zealand

ਦੂਜੀਆਂ ਸਿੱਖ ਖੇਡਾਂ (28-29 ਨਵੰਬਰ) ਦੀ ਰਜਿਟ੍ਰੇਸ਼ਨ 26 ਤੋਂ-ਟੌਰੰਗਾ ਵਿਖੇ ਹੋਵੇਗਾ 25 ਨੂੰ ਪੋਸਟਰ ਜਾਰੀ

ਦੂਜੀਆਂ ਸਿੱਖ ਖੇਡਾਂ (28-29 ਨਵੰਬਰ) ਦੀ ਰਜਿਟ੍ਰੇਸ਼ਨ 26 ਤੋਂ-ਟੌਰੰਗਾ ਵਿਖੇ ਹੋਵੇਗਾ 25 ਨੂੰ ਪੋਸਟਰ ਜਾਰੀ - NZ Punjabi News


ਆਕਲੈਂਡ, 15 ਅਕਤੂਬਰ, 2020:-ਪਿਛਲੇ ਸਾਲ ਸ਼ੁਰੂ ਹੋਈਆਂ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਆਪਣੀ ਵੱਡੀ ਸਫਲਤਾ ਦੀ ਸ਼ਾਪ ਛੱਡਣ ਵਿਚ ਸਫਲ ਹੋਈਆਂ ਸਨ, ਜਿਹੜੇ ਲੋਕ ਉਦੋਂ ਕਿਸੀ ਕਾਰਨ ਦੋ ਦਿਨਾਂ ਖੇਡ ਮੇਲੇ ਦੇ ਵਿਚ ਨਹੀਂ ਪਹੁੰਚੇ ਸਨ ਉਨ੍ਹਾਂ ਨੇ ਪੱਕਾ ਕਰ ਲਿਆ ਸੀ ਕਿ ਉਹ 2020 ਦੀਆਂ ਖੇਡਾਂ ਵਿਚ ਜਰੂਰ ਹਿੱਸਾ ਲੈਣਗੇ। ਸੋ ਉਨ੍ਹਾਂ ਲਈ ਉਡੀਕ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਹਨ ਅਤੇ ਜਿਵੇਂ ਕਿ ਪਹਿਲਾਂ ਹੀ ਐਲਾਨ ਹੋ ਚੁੱਕਾ ਹੈ ਕਿ ਇਸ ਵਾਰ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ 28 ਅਤੇ 29 ਨਵੰਬਰ ਨੂੰ ਬਰੂਸਪੁਲਮਨ ਪਾਰਕ ਟਾਕਾਨੀਕੀ ਦੇ ਖੇਡ ਮੈਦਾਨਾਂ ਦੇ ਵਿਚ ਬੜੀ ਧੂਮ ਧਾਮ ਦੇ ਨਾਲ ਕਰਵਾਈਆਂ ਜਾ ਰਹੀਆਂ ਹਨ। ਇਹ ਖੇਡਾਂ ਸਿਰਫ ਖੇਡਣ ਤੱਕ ਹੀ ਸੀਮਿਤ ਨਹੀਂ ਹੁੰਦੀਆਂ ਇਸਦੇ ਵਿਚ ਖੂਬ ਰੌਣਕ ਮੇਲਾ, ਬੱਚਿਆਂ ਦੇ ਲਈ ਦੋਵੇਂ ਦਿਨ ਮਿੰਨੀ ਰੇਨਬੋਅਐਂਡ ਫੱਨ ਕਰਨ ਲਈ ਹੋਵੇਗਾ ਜਿਸ ਦੇ ਵਿਚ ਵੱਡੇ ਬਾਊਂਸੀ ਕਾਸਟਲ, ਭੂਤਭੰਗਲਾ, ਘੋੜ ਸਵਾਰੀ, ਝੂਲੇ, ਵਾਟਰ ਸਲਾਈਡ, ਜੰਪਿੰਗ ਅਤੇ ਹੋਰ ਗਤੀਵਿਧੀਆਂ ਹੋਣਗੀਆਂ।
ਪੋਸਟਰ 25 ਨੂੰ: ਇਨ੍ਹਾਂ ਦੂਜੀਆਂ ਸਿੱਖ ਖੇਡਾਂ ਸਬੰਧੀ ਰੰਗਦਾਰ ਪੋਸਟਰ 25 ਅਕਤੂਬਰ ਦਿਨ ਐਤਵਾਰ ਨੂੰ ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਜਾ ਰਹੇ ਖੇਡ ਟੂਰਨਾਮੈਂਟ ਦੇ ਵਿਚ ਜਾਰੀ ਕੀਤਾ ਜਾਵੇਗਾ। ਟੂਰਨਾਮੈਂਟ ਜਾਰੀ ਕਰਨ ਵੇਲੇ ਸਾਰੀਆਂ ਖੇਡ ਕਲੱਬਾਂ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਸਪੋਰਟਸ ਆਫੀਸ਼ੀਅਲ, ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪ੍ਰਬੰਧਕ, ਸਥਾਨਕ ਮੀਡੀਆ ਅਤੇ ਹੋਰ ਪਤਵੰਤੇ ਹਾਜ਼ਿਰ ਰਹਿਣਗੇ।
ਰਜਿਸਟ੍ਰੇਸ਼ਨ 26ਤੋਂ: ਇਨ੍ਹਾਂ ਖੇਡਾਂ ਦੇ ਵਿਚ ਮੁੱਖ ਤੌਰ ਉਤੇ ਫੁੱਟਬਾਲ ਪੁਰਸ਼ ਅਤੇ ਮਹਿਲਾ, ਕਬੱਡੀ, ਕ੍ਰਿਕਟ, ਹਾਕੀ, ਹਾਕੀ (ਕਿਡਜ਼) ਵਾਲੀਵਾਲ (ਪੁਰਸ਼), ਵਾਲੀਵਾਲ ਸ਼ੂਟਿੰਗ, ਖੋ-ਖੋ, ਗੌਲਫ, ਨੈਟਵਾਲ (ਲੜਕੀਆਂ) ਬੈਡਮਿੰਟਨ, ਰਾਈਫਲ ਸ਼ੂਟਿੰਗ, ਰੈਸਲਿੰਗ, ਐਥਲੈਟਿਕਸ, ਗਤਕਾ, ਰੱਸਾਕਸ਼ੀ, ਦਸਤਾਰ ਬੰਦੀ ਸਮੇਤ ਹੋਰ ਕਈ ਖੇਡਾਂ ਸਮੇਤ 16 ਤਰ੍ਹਾਂ ਦੀਆਂ ਖੇਡਾਂ ਸ਼ਾਮਿਲ ਹਨ। ਇਨ੍ਹਾਂ ਖੇਡਾਂ ਲਈ ਟੀਮਾਂ ਦੀ ਰਜਿਸਟ੍ਰੇਸ਼ਨ 26 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਜਿਸ ਨੂੰ ਨਿਊਜੀਲੈਂਡ ਸਿੱਖ ਗੇਮਜ਼ ਦੀ ਵੈਬਸਾਈਟ (www.nzsikhgames.org) ਉਤੇ ਜਾ ਕੇ ਰਜਿਟਰ ਕੀਤਾ ਜਾਵੇਗਾ।
ਦੋ ਦਿਨਾਂ ਸਭਿਆਚਾਰਕ ਸਟੇਜ: ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਸਭਿਆਚਾਰਕ ਸਟੇਜ ਲਗਾਈ ਜਾਵੇਗੀ ਜਿਸ ਦੇ ਵਿਚ ਸਥਾਨਕ ਬੱਚੇ, ਵੱਡੇ, ਭੰਗੜਾ ਟੀਮਾਂ, ਗਿੱਧਾ ਟੀਮਾਂ, ਬਾਬਿਆਂ ਦੀ ਕਵੀਸ਼ਰੀ, ਸਥਾਨਿਕ ਗਾਇਕ ਮੁੰਡੇ ਅਤੇ ਕੁੜੀਆਂ ਇਸ ਮੌਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ।
ਹੋਏਗੀ ਗੱਲਬਾਤ-ਵੰਡੀ ਜਾਏਗੀ ਜ਼ਿੰਮੇਵਾਰੀ
ਖੇਡ ਕਲੱੱਬਾਂ, ਫੈਡਰੇਸ਼ਨ, ਕੋਆਰੀਡਨੇਟਰਜ਼, ਆਫੀਸ਼ੀਅਲ ਅਤੇ ਕਲਚਰਲ ਟੀਮ ਨਾਲ ਮੀਟਿੰਗਾਂ ਜਲਦੀ ਹੀ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ।

ADVERTISEMENT