Wednesday, 28 October 2020
16 October 2020 New Zealand

ਭਾਰਤੀ ਮੂਲ ਦੀ ਸੁਨੀਤਾ ਗੌਤਮ ਨੇ ਜਿੱਤੀ ਕਰਾਈਸਚਰਚ ਤੋਂ ਲੋਕਲ ਬੋਰਡ ਦੀ ਜ਼ਿਮਨੀ ਚੋਣ

ਭਾਰਤੀ ਮੂਲ ਦੀ ਸੁਨੀਤਾ ਗੌਤਮ ਨੇ ਜਿੱਤੀ ਕਰਾਈਸਚਰਚ ਤੋਂ ਲੋਕਲ ਬੋਰਡ ਦੀ ਜ਼ਿਮਨੀ ਚੋਣ - NZ Punjabi News

ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਕਨੇਡਾ ਅਤੇ ਬਰਤਾਨੀਆਂ ਤੋਂ ਬਾਅਦ ਭਾਰਤੀ ਮੂਲ ਦੇ ਲੋਕਾਂ ਦੀ ਸਿਆਸੀ ਪਹੁੰਚ ਨਿਊਜ਼ੀਲੈਂਡ ਦੀ ਅਵਾਮੀ ਸਿਆਸਤ ਵਿਚ ਦਿਨੋਂ ਦਿਨ ਵੱਧ ਰਹੀ ਹੈ | ਇਸੇ ਸਿਲਸਿਲੇ ਤਹਿਤ ਕਰਾਈਸਚਰਚ ਦੇ ਸੈਂਟਰਲ ਖੇਤਰ ਦੇ ਲੋਕਲ ਬੋਰਡ ਜੋ ਸੈਂਟਰਲ ਵਾਰਡ ਕਮਿਊਨਿਟੀ ਬੋਰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਇਹ ਓਹੀ ਖੇਤਰ ਬਣਦਾ ਹੈ ਜਿਥੇ ਲਿਨਵੁਡ ਮਸਜਿਦ ਪੈਂਦੀ ਹੈ ,ਜਿਸ ਉੱਪਰ ਪਿਛਲੇ ਵਰੇਂ ਇੱਕ ਸਿਰਫਿਰੇ ਨੇ ਗੋਲੀਆਂ ਮਾਰ ਕੇ ਬਹੁਤ ਲੋਕਾਂ ਨੂੰ ਮਾਰ ਮੁਕਾਇਆ ਸੀ |
ਇਥੇ ਜਿਕਰਯੋਗ ਹੈ ਕਿ ਉਕਤ ਜ਼ਿਮਨੀ ਚੋਣ ਵਿਚ ਸੱਤ ਉਮੀਦਵਾਰ ਸਨ , ਜਿਹਨਾਂ ਵਿਚ ਭਾਰਤੀ ਮੂਲ ਦੀ ਸੁਨੀਤਾ ਗੌਤਮ ਵੀ ਇੱਕ ਉਮੀਦਵਾਰ ਸੀ ਤੇ ਉਹ ਲੇਬਰ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਸੀ ਅਤੇ ਉਸਨੇ ਆਪਣੇ ਕਰੀਬੀ ਵਿਰੋਧੀ ਡਾਊਨਵੇਨ ਕਲਿਸ੍ਟਨ ਨੂੰ 312 ਵੋਟਾਂ ਦੇ ਫਰਕ ਨਾਲ ਹਰਾਇਆ ਹੈ |
ਇਥੇ ਜਿਕਰਯੋਗ ਹੈ ਕਿ ਸੁਨੀਤਾ ਗੌਤਮ ਪੇਸ਼ੇ ਵਜੋਂ ਅਧਿਆਪਕ ਹੈ ਤੇ ਨਾਲ ਦੀ ਨਾਲ ਪੀ.ਐਚ.ਡੀ ਦੀ ਵਿਦਿਆਰਥੀ ਵੀ ਹੈ | ਉਹ ਪਿਛਲੇ ਲੰਬੇ ਸਮੇਂ ਤੋਂ ਲੇਬਰ ਵਿਚ ਸਰਗਰਮ ਭੂਮਿਕਾ ਵਿਚ ਬਤੌਰ ਵਰਕਰ ਵੀ ਸਰਗਰਮ ਹੈ |
ਕਰਾਈਸਚਰਚ ਤੋਂ ਹੀ ਭਾਰਤੀ ਮੂਲ ਦੇ ਲੇਬਰ ਆਗੂ ਨਰਿੰਦਰ ਸਿੰਘ ਵੜੈਂਚ ਨੇ ਐਨ ਜ਼ੈੱਡ ਪੰਜਾਬੀ ਨਿਊਜ਼ ਨਾਲ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸੁਨੀਤਾ ਗੌਤਮ ਦਾ ਇਸ ਤਰਾਂ ਜਿੱਤਣਾ ,ਆਉਣ ਵਾਲੇ ਸਮੇਂ ਵਿਚ ਕੈਂਟਰਬਰੀ ਦੀ ਸਿਆਸਤ ਵਿਚ ਮਾਈਗ੍ਰੈਂਟ ਭਾਈਚਾਰੇ ਲਈ ਜਿਥੇ ਨਵੇਂ ਰਾਹ ਖੋਲੇਗਾ | ਉੱਥੇ ਹੀ ਇਹ ਜਿੱਤ ਨਿਊਜ਼ੀਲੈਂਡ ਦੇ ਮਲਟੀਕਲਚਰਲ ਸਰੂਪ ਦੀ ਖੂਬਸੂਰਤੀ ਦੀ ਪ੍ਰਤੀਕ ਵੀ ਹੈ |

ADVERTISEMENT