Wednesday, 28 October 2020
16 October 2020 New Zealand

ਨਿਊਜੀਲ਼ੈਂਡ ਰਾਇਲ ਨੈਵੀ ਨੂੰ $300,000 ਦਾ ਹਰਜਾਨਾ ਅਦਾ ਕਰਨ ਦੇ ਹੁਕਮ

ਨਿਊਜੀਲ਼ੈਂਡ ਰਾਇਲ ਨੈਵੀ ਨੂੰ $300,000 ਦਾ ਹਰਜਾਨਾ ਅਦਾ ਕਰਨ ਦੇ ਹੁਕਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਰਾਇਲ ਨੇਵੀ ਨੂੰ ਅਦਾਲਤ ਵਲੋਂ ਆਪਣੇ ਹੀ ਇੱਕ ਸੈਲਰ ਦੀ ਮੌਤ ਹੋਣ ਦੇ ਮਾਮਲੇ ਵਿੱਚ $288,750 ਹਰਜਾਨੇ ਵਜੋਂ ਅਤੇ $2629 ਅਦਾਲਤ ਦੇ ਖਰਚਿਆਂ ਦੇ ਰੂਪ ਵਿੱਚ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਘਟਨਾ ਬੀਤੇ ਵਰ੍ਹੇ ਡੇਵਨਪੋਰਟ ਵਿੱਚ ਸਮੁੰਦਰੀ ਸੈਨਾ ਦੀ ਇੱਕ ਡਾਈਵਿੰਗ ਐਕਸਰਸਾਈਜ ਦੌਰਾਨ ਵਾਪਰੀ ਸੀ, ਜਦੋਂ ਜਚਾਰੀ ਯਾਰਵੁੱਡ ਆਪਣੇ ਸਾਥੀਆਂ ਸਮੇਤ 6 ਤੋਂ 8 ਮੀਟਰ ਉੱਚੀਆਂ ਛਾਲਾਂ ਤੂਫਾਨੀ ਛੱਲਾਂ ਵਿੱਚ ਮਾਰਨ ਦਾ ਅਭਿਆਸ ਕਰ ਰਹੇ ਸੀ। ਲਹਿਰਾਂ ਵਿੱਚ ਫੱਸਣ ਕਰਕੇ ਉਹ ਪੱਥਰਾਂ ਨਾਲ ਟਕਰਾਉਣ ਕਰਕੇ ਗੰਭੀਰ ਜਖਮੀ ਹੋ ਗਿਆ।
ਜਚਾਰੀ ਦੀ ਮਾਂ ਅਨੁਸਾਰ ਉਹ ਆਪਣੇ ਪੁੱਤ ਦੇ ਜਾਣ ਦਾ ਸਦਮਾ ਅਜੇ ਤੱਕ ਨਹੀਂ ਭੁੱਲ ਸਕੀ ਹੈ।
ਜਚਾਰੀ 2013 ਵਿੱਚ ਨੈਵੀ ਵਿੱਚ ਭਰਤੀ ਹੋਇਆ ਸੀ।

ADVERTISEMENT