Wednesday, 28 October 2020
16 October 2020 New Zealand

ਪ੍ਰਵਾਸੀ ਮਛੂਆਰਿਆਂ ਦੀ ਘਾਟ ਪੂਰਾ ਕਰਨ ਲਈ 400 ਕਾਮੇ ਮੰਗਵਾਏ ਜਾ ਰਹੇ ਰੂਸ ਅਤੇ ਯੂਕਰੇਨ ਤੋਂ

ਕੰਪਨੀਆਂ ਪੱਲਿਓਂ ਕਰ ਰਹੀਆਂ ਹਵਾਈ ਟਿਕਟਾਂ ਅਤੇ ਆਈਸੋਲੇਸ਼ਨ ਦਾ ਖਰਚਾ
ਪ੍ਰਵਾਸੀ ਮਛੂਆਰਿਆਂ ਦੀ ਘਾਟ ਪੂਰਾ ਕਰਨ ਲਈ 400 ਕਾਮੇ ਮੰਗਵਾਏ ਜਾ ਰਹੇ ਰੂਸ ਅਤੇ ਯੂਕਰੇਨ ਤੋਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਡੂੰਘੇ ਪਾਣੀਆਂ ਵਿੱਚ ਮੱਛੀਆਂ ਅਤੇ ਹੋਰ ਸਮੁੰਦਰੀ ਜੀਵ ਫੜਣ ਵਾਲੇ ਮਾਹਿਰ ਮਛੂਆਰੇ ਨਾ ਮਿਲਣ ਕਰਕੇ ਨਿਊਜੀਲੈਂਡ ਸਰਕਾਰ ਵਲੋਂ ਰੂਸ ਤੋਂ 400 ਮਾਹਿਰ ਮਛੂਆਰੇ ਮੰਗਵਾਏ ਗਏ ਹਨ। ਇਸ ਲਈ ਇੱਕ ਵਿਸ਼ੇਸ਼ ਚਾਰਟਰਡ ਉਡਾਣ ਰੂਸ ਤੋਂ ਕ੍ਰਾਈਸਚਰਚ ਵਿੱਚ ਕੱਲ 17 ਅਕਤੂਬਰ ਨੂੰ ਪੁੱਜ ਰਹੀ ਹੈ, ਜਿਸ ਵਿੱਚ 200 ਮਛੂਆਰੇ ਆ ਰਹੇ ਹਨ। ਕ੍ਰਾਈਸਚਰਚ ਵਿੱਚ ਹੀ ਇਨ੍ਹਾਂ ਨੂੰ ਆਈਸੋਲੇਟ ਕੀਤਾ ਜਾਏਗਾ।
ਇਸ ਸਬੰਧੀ ਮੱਛੀ ਫੜਣ ਵਾਲੀਆਂ ਕੰਪਨੀਆਂ ਅਤੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਫੋਈ ਦਾ ਕਹਿਣਾ ਹੈ ਕਿ ਇਨ੍ਹਾਂ ਮਾਹਿਰ ਮਛੂਆਰਿਆਂ ਦਾ ਨਿਊਜੀਲੈਂਡ ਵਿੱਚ ਜਲਦ ਤੋਂ ਜਲਦ ਬੁਲਾਏ ਜਾਣਾ ਜਰੂਰੀ ਸੀ, ਕਿਉਂਕਿ ਕਾਰੋਬਾਰੀਆਂ ਦੇ ਮਿਲੀਅਨ ਡਾਲਰ ਦਾ ਸੀਜਨ ਜਲਦ ਨਜਦੀਕ ਪੁੱਜ ਰਿਹਾ ਹੈ। ਬਾਕੀ ਦੇ ਬੱਚਦੇ ਮਛੂਆਰੇ ਯੂਕਰੇਨ ਤੋਂ ਅਗਲੇ ਕੁਝ ਦਿਨਾਂ ਵਿੱਚ ਬੁਲਾਏ ਜਾ ਰਹੇ ਹਨ।
ਦੱਸਦੀਏ ਕਿ ਸੀਲੋਰਡ, ਇੰਡੀਪੈਂਡੇਂਟ ਫਿਸ਼ਰੀਜ਼ ਅਤੇ ਮਰੂਹਾ ਨਿਕੀਰੋ ਫਿਸ਼ੀਂਗ ਕੰਪਨੀਆਂ ਇਨ੍ਹਾਂ ਕਰਮਚਾਰੀਆਂ ਦੇ ਆਈਸੋਲੇਸ਼ਨ ਅਤੇ ਹਵਾਈ ਟਿਕਟਾਂ ਦਾ ਖਰਚਾ ਪੱਲਿਓਂ ਭਰ ਰਹੇ ਹਨ।

ADVERTISEMENT