Wednesday, 28 October 2020
16 October 2020 New Zealand

ਪੁੱਕੀਕੂਹੀ ਦਾ ਇਹ ਭੂਤਾਂ ਵਾਲਾ ਘਰ ਪ੍ਰਵਾਸੀ ਕਰਮਚਾਰੀਆਂ ਦੀ ਮੁਸੀਬਤ ਦਾ ਵੱਡਾ ਕਾਰਨ

ਪੁੱਕੀਕੂਹੀ ਦਾ ਇਹ ਭੂਤਾਂ ਵਾਲਾ ਘਰ ਪ੍ਰਵਾਸੀ ਕਰਮਚਾਰੀਆਂ ਦੀ ਮੁਸੀਬਤ ਦਾ ਵੱਡਾ ਕਾਰਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪੁੱਕੀਕੂਹੀ ਵਿੱਚ ਇੱਕ ਸਕੈਫੋਲਡਿੰਗ ਕੰਪਨੀ ਵਿੱਚ ਕੰਮ ਕਰਦੇ ਫਿਲਪੀਨੋ ਕਰਮਚਾਰੀ ਅੱਜ-ਕੱਲ ਆਪਣੇ ਮਾਲਕ ਵਲੋਂ ਮਿਲੇ 5 ਬੈਡਰੂਮ ਵਾਲੇ ਘਰ ਵਿੱਚ ਜਾ ਕੇ ਖੁਸ਼ ਨਹੀਂ ਹਨ। ਦਰਅਸਲ ਇਹ ਕਰਮਚਾਰੀ ਉਕਤ ਘਰ ਵਿੱਚ 3 ਹਫਤਿਆਂ ਲਈ ਮੂਵ ਹੋਏ ਸਨ, ਪਰ ਘਰ ਵਿੱਚ ਪਹਿਲੀ ਰਾਤ ਤੋਂ ਹੀ ਉਨ੍ਹਾਂ ਨੂੰ ਇੰਝ ਲੱਗਿਆ, ਜਿਸ ਤਰ੍ਹਾਂ ਕੋਈ ਉੱਥੇ ਮੌਜੂਦ ਹੋਏ। ਕਰਮਚਾਰੀਆਂ ਅਨੁਸਾਰ ਉਨ੍ਹਾਂ ਨੂੰ ਕਿਸੇ ਮਹਿਲਾ ਦੇ ਤੁਰਣ ਦੀਆਂ, ਰੋਣ ਦੀਆਂ ਆਵਾਜਾਂ ਆਉਂਦੀਆਂ ਹਨ ਅਤੇ ਇਨ੍ਹਾਂ ਹੀ ਨਹੀਂ ਇੱਕ ਕਰਮਚਾਰੀ ਅਨੁਸਾਰ ਤਾਂ ਅੱਧੀ ਰਾਤ ਉਸਨੂੰ ਕਿਸੇ ਨੇ ਥੱਪੜ ਵੀ ਮਾਰਿਆ।
ਘਰ ਦੀਆਂ ਲਾਈਟਾਂ ਆਪਣੇ ਆਪ ਜਗਣ-ਬੁਝਣ ਦੀ ਗੱਲ ਵੀ ਆਖੀ ਜਾ ਰਹੀ ਹੈ। ਇੱਕ ਹੋਰ ਕਰਮਚਾਰੀ ਅਨੁਸਾਰ ਤਾਂ ਉਸਨੂੰ ਇੱਕ ਰਾਤ ਇੰਝ ਲੱਗਾ ਜਿਸ ਤਰ੍ਹਾਂ ਕਿਸੇ ਵਲੋਂ ਉਸਦੇ ਪੈਰਾਂ ਨੂੰ ਘੁੱਟ ਕੇ ਫੜ ਲਿਆ ਗਿਆ ਹੋਏ ਤੇ ਉਸ 'ਤੇ ਲਗਾਤਾਰ ਸੂਈਆਂ ਮਾਰੀਆਂ ਜਾ ਰਹੀਆਂ ਹੋਣ।
ਕਰਮਚਾਰੀਆਂ ਦੇ ਮਾਲਕ ਅਨੁਸਾਰ ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਹੈ ਅਤੇ ਕਰਮਚਾਰੀ ਹੁਣ ਕਿਸੇ ਭੂਤ ਭਜਾਉਣ ਵਾਲੇ ਨੂੰ ਬੁਲਾਉਣ ਦੀ ਗੱਲ ਆਖ ਰਹੇ ਹਨ, ਸੱਚ ਕੀ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ।

ADVERTISEMENT