Wednesday, 28 October 2020
16 October 2020 New Zealand

ਭਾਰਤੀ ਸਾਫਟਵੇਅਰ ਡਵੈਲਪਰ ਨੂੰ ਗੁਆਂਢਣ ਗੋਰੀਆਂ ਸਾਹਮਣੇ ਗਲਤ ਹਰਕਤਾਂ ਕਰਨਾ ਪਿਆ ਮਹਿੰਗਾ, ਡਿਪੋਰਟੇਸ਼ਨ ਦੇ ਹੁਕਮ ਹੋਏ ਜਾਰੀ

ਭਾਰਤੀ ਸਾਫਟਵੇਅਰ ਡਵੈਲਪਰ ਨੂੰ ਗੁਆਂਢਣ ਗੋਰੀਆਂ ਸਾਹਮਣੇ ਗਲਤ ਹਰਕਤਾਂ ਕਰਨਾ ਪਿਆ ਮਹਿੰਗਾ, ਡਿਪੋਰਟੇਸ਼ਨ ਦੇ ਹੁਕਮ ਹੋਏ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੇ 36 ਸਾਲਾ ਸਾਫਟਵੇਅਰ ਡਵੈਲਪਰ ਪ੍ਰਭੂ ਕਰੂਨਾਨਿਧੀ ਨੂੰ ਦੂਜੀਆਂ ਮਹਿਲਾਵਾਂ ਸਾਹਮਣੇ ਛਿਛੋਰੀ ਹਰਕਤ ਕਰਨੀ ਕਾਫੀ ਮਹਿੰਗੀ ਪਈ ਹੈ ਅਤੇ ਉਸਨੂੰ ਮਨਿਸਟਰੀ ਵਲੋਂ ਡਿਪੋਰਟਸ਼ਨ ਦੇ ਹੁਕਮ ਜਾਰੀ ਹੋਏ ਹਨ।
ਦਰਅਸਲ ਉਸ ਖਿਲਾਫ ਕਈ ਮਹਿਲਾਵਾਂ ਨੇ 2016 ਤੇ 2017 ਵਿਚਾਲੇ ਸ਼ਿਕਾਇਤ ਕੀਤੀ ਸੀ ਕਿ ਪ੍ਰਭੂ ਨੇ ਉਨ੍ਹਾਂ ਸਾਹਮਣੇ ਕੱਪੜੇ ਉਤਾਰ ਕੇ ਭੱਦੀਆਂ ਹਰਕਤਾਂ ਕੀਤੀਆਂ।
ਪ੍ਰਭੂ ਨੇ ਸਿਰਫ ਇੱਕ ਮਾਮਲੇ ਵਿੱਚ ਦੋਸ਼ ਕਬੂਲਿਆ ਜਿਸ ਲਈ ਉੁਸਨੂੰ 10 ਮਹੀਨੇ ਦੀ ਇਂਟੈਸਿਵ ਕੇਅਰ ਤੇ 60 ਘੰਟੇ ਦਾ ਕਮਿਊਨਿਟੀ ਵਰਕ ਕਰਨ ਲਈ ਕਿਹਾ ਗਿਆ।
1 ਅਪ੍ਰੈਲ 2019 ਨੂੰ ਪਰਿਵਾਰ ਨੂੰ ਵਾਪਿਸ ਇੰਡੀਆ ਜਾਣਾ ਪਿਆ, ਕਿਉਂਕਿ ਪ੍ਰਭੂ ਦੀ ਪਤਨੀ ਦਾ ਵੀਜੀਟਰ ਵੀਜਾ ਖਤਮ ਹੋ ਰਿਹਾ ਸੀ ਤੇ ਇਸ ਤੋਂ ਇਲਾਵਾ ਪ੍ਰਭੂ ਨੂੰ ਮਿਲੀ ਸਜਾ ਕਰਕੇ ਉਹ ਘਰ ਵਾਲੀ ਦੀ ਪੱਕੀ ਰਿਹਾਇਸ਼ ਦੀ ਫਾਈਲ ਵੀ ਨਹੀਂ ਲਾ ਸਕਦਾ ਸੀ। ਜਨਵਰੀ 2020 ਵਿੱਚ ਉਹ ਇੰਡੀਆ ਵਿੱਚ ਹੀ ਸੀ ਜਦੋਂ ਉਸ ਖਿਲਾਫ ਚੱਲ ਰਹੇ ਮਾਮਲੇ ਦੀ ਸਜਾ ਵਜੋਂ ਉਸਨੂੰ ਡਿਪੋਰਟੇਸ਼ਨ ਆਰਡਰ ਜਾਰੀ ਹੋਏ। ਪਰ ਫਲਾਈਟਾਂ ਬੰਦ ਹੋਣ ਕਾਰਨ ਉਹ ਨਿਊਜੀਲੈਂਡ ਵਾਪਿਸ ਨਹੀਂ ਆ ਸਕਿਆ। ਪ੍ਰਭੂ ਨੇ ਕਾਉਂਸਲ ਰਾਂਹੀ ਇਮੀਗ੍ਰੇਸ਼ਨ ਅਤੇ ਪ੍ਰੋਟੈਕਸ਼ਨ ਟਿ੍ਰਬਿਊਨਲ ਨੂੰ ਅਪੀਲ ਤਾਂ ਕੀਤੀ ਸੀ, ਪਰ ਪਰਿਵਾਰ ਟੁੱਟਣ ਦੀਆਂ ਦਲੀਲਾਂ ਦੇਣ ਅਤੇ ਕਮਾਈ ਘੱਟ ਜਾਣ ਦਾ ਵਾਸਤਾ ਪਾਉਣ ਦੇ ਬਾਵਜੂਦ ਉਸ ਦੀ ਅਪੀਲ ਖਾਰਿਜ ਕਰ ਦਿੱਤੀ ਗਈ ਹੈ ਅਤੇ ਮਨਿਸਟਰੀ ਦਾ ਫੈਸਲਾ ਬਰਕਰਾਰ ਰੱਖਿਆ ਗਿਆ ਹੈ।

ADVERTISEMENT