Wednesday, 28 October 2020
17 October 2020 New Zealand

ਹੋਣ ਵਾਲੇ ਜੁਆਕ ਕਰਕੇ ਭਾਰਤੀ ਨੌਜਵਾਨ ਦੀ ਡਿਪੋਰਟੇਸ਼ਨ ਟਲੀ

ਹੋਣ ਵਾਲੇ ਜੁਆਕ ਕਰਕੇ ਭਾਰਤੀ ਨੌਜਵਾਨ ਦੀ ਡਿਪੋਰਟੇਸ਼ਨ ਟਲੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 28 ਸਾਲਾ ਜਸਵੰਤ (ਬਦਲਿਆ ਨਾਮ) 2015 ਵਿੱਚ ਵਿਦਿਆਰਥੀ ਵੀਜੇ 'ਤੇ ਨਿਊਜੀਲ਼ੈਂਡ ਆਇਆ ਸੀ, ਪਰ ਬਾਅਦ ਵਿੱਚ ਉਸ ਦੀ ਵਰਕ ਵੀਜੇ ਦੀ ਫਾਈਲ ਇਮੀਗ੍ਰੇਸ਼ਨ ਵਲੋਂ ਰੱਦ ਕਰ ਦਿੱਤੀ ਗਈ।
ਉਸਤੋਂ ਬਾਅਦ ਉਸਨੇ ਨਿਊਜੀਲ਼ੈਂਡ ਵਿੱਚ ਰਫਿਊਜੀ ਸਟੇਟਸ ਅਪਲਾਈ ਕੀਤਾ, ਪਰ ਉਸਦੀ ਇਹ ਅਪੀਲ ਵੀ ਰੱਦ ਹੋ ਗਈ।
ਇਸੇ ਸਮੇਂ ਦੌਰਾਨ ਉਹ 2 ਵਾਰ ਸ਼ਰਾਬ ਪੀਕੇ ਗੱਡੀ ਚਲਾਉਂਦਾ ਵੀ ਫੜਿਆ ਗਿਆ। ਜਿਸ ਕਰਕੇ ਉਸਦੀ ਡਿਪੋਰਟੇਸ਼ਨ ਲਗਭਗ ਤੈਅ ਹੀ ਲੱਗ ਰਹੀ ਸੀ। ਪਰ ਦੁਬਾਰਾ ਤੋਂ ਲਾਈ ਅਪੀਲ ਵਿੱਚ ਉਸਨੂੰ ਇੱਕ ਸਾਲ ਦਾ ਵੀਜਾ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ ਇਮੀਗ੍ਰੇਸ਼ਨ ਨੇ ਉਸਨੂੰ ਇਹ ਵੀਜਾ ਉਸਦੇ ਹੋਣ ਵਾਲੇ ਬੱਚੇ ਦੀ ਵਜ੍ਹਾ ਕਰਕੇ ਦਿੱਤਾ ਹੈ, ਕਿਉਂਕਿ ਅਪੀਲ ਵਿੱਚ ਕਿਹਾ ਗਿਆ ਸੀ ਕਿ ਉਸ ਘਰ ਇਸ ਅਕਤੂਬਰ ਖਤਮ ਹੋਣ ਤੱਕ ਬੱਚਾ ਹੋਣ ਵਾਲਾ ਹੈ ਅਤੇ ਜੇ ਉਹ ਡਿਪੋਰਟ ਹੁੰਦਾ ਹੈ ਤਾਂ ਉਸਦੀ ਪਤਨੀ ਅਤੇ ਹੋਣ ਵਾਲੇ ਬੱਚੇ ਨੂੰ ਆਰਥਿਕ ਅਤੇ ਮਾਨਸਿਕ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ।

ADVERTISEMENT