Wednesday, 28 October 2020
17 October 2020 New Zealand

ਇੱਕ ਪਾਸੇ ਸੈਂਕੜੇ ਨੌਕਰੀਆਂ ਕੀਤੀਆਂ ਖਤਮ ਦੂਜੇ ਪਾਸੇ ਵੇਅਰਹਾਊਸ ਦੇ ਬੋਸ ਦੀ ਤਨਖਾਹ ਵਿੱਚ $1.4 ਮਿਲੀਅਨ ਦਾ ਵਾਧਾ

ਇੱਕ ਪਾਸੇ ਸੈਂਕੜੇ ਨੌਕਰੀਆਂ ਕੀਤੀਆਂ ਖਤਮ ਦੂਜੇ ਪਾਸੇ ਵੇਅਰਹਾਊਸ ਦੇ ਬੋਸ ਦੀ ਤਨਖਾਹ ਵਿੱਚ $1.4 ਮਿਲੀਅਨ ਦਾ ਵਾਧਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਕਰਕੇ ਇਸ ਵਰ੍ਹੇ ਹਰ ਪਾਸੇ ਆਰਥਿਕ ਮੰਦਹਾਲੀ ਦੇਖਣ ਨੂੰ ਮਿਲੀ ਹੈ, ਵੇਅਰਹਾਊਸ ਵਲੋਂ ਵੀ ਆਪਣੇ ਸੈਂਕੜੇ ਕਰਮਚਾਰੀਆਂ ਨੂੰ ਇਸੇ ਮੰਦੀ ਕਰਕੇ ਕੱਢਿਆ ਗਿਆ ਸੀ ਤੇ ਲੌਕਡਾਊਨ ਦੌਰਾਨ $67.8 ਮਿਲੀਅਨ ਦੀ ਵੇਜ ਸਬਸਿਡੀ ਦੀ ਮੱਦਦ ਵੀ ਸਰਕਾਰ ਪਾਸੋਂ ਲਈ ਗਈ ਸੀ ਤਾਂ ਜੋ ਹਜਾਰਾਂ ਕਰਮਚਾਰੀਆਂ ਨੂੰ ਤਨਖਾਹ ਮਿਲ ਸਕੇ। ਪਰ ਲੱਗਦਾ ਇਹ ਵਿਖਾਵਾ ਹੀ ਸੀ, ਕਿਉਂਕਿ ਵੇਅਰਹਾਊਸ ਤਾਂ ਆਪਣੇ ਕਰਮਚਾਰੀਆਂ ਨੂੰ ਮਿਲੀਅਨ ਡਾਲਰ ਤਨਖਾਹਾਂ ਦਾ ਵਾਧਾ ਦੇ ਰਹੀ ਹੈ। ਮੁੱਖ ਪ੍ਰਬੰਧਕ ਨਿੱਕ ਗ੍ਰੇਸਟਨ ਇਸ ਵਰ੍ਹੇ 2.86 ਦਾ ਮਿਹਨਤਾਨਾ ਦਿੱਤਾ ਗਿਆ ਹੈ, ਜਿਸ ਵਿੱਚ $1.3 ਮਿਲੀਅਨ ਦਾ ਲੋਂਗ ਟਰਮ ਇਨਸੈਂਟਿਵ ਵੀ ਸ਼ਾਮਿਲ ਹੈ। 2019 ਦੇ ਵਿੱਤੀ ਵਰ੍ਹੇ ਦੌਰਾਨ ਇਹ ਇਨਸੈਂਟਿਵ $471,000 ਦਾ ਹੀ ਸੀ।
ਉਸ ਵੇਲੇ ਨਿੱਕ ਨੂੰ $1.9 ਮਿਲੀਅਨ ਅਦਾ ਕੀਤੇ ਗਏ ਸਨ, ਜਿਸ ਵਿੱਚ $1.4 ਮਿਲੀਅਨ ਦੀ ਬੇਸ ਸੈਲੇਰੀ ਸ਼ਾਮਿਲ ਸੀ। ਇੱਥੇ ਇਹ ਵੀ ਦੱਸਦੀਏ ਕਿ ਵੇਅਰਹਾਊਸ ਵਿੱਚ ਸਿਰਫ ਨਿੱਕ ਹੀ ਨਹੀਂ ਹੋਰ ਅਜਿਹੇ 5 ਸ਼ਖਸ ਵੀ ਮੌਜੂਦ ਹਨ, ਜਿਨ੍ਹਾਂ ਨੂੰ ਕੰਪਨੀ ਵਲੋਂ ਤਨਖਾਹ ਦੇ ਰੂਪ ਵਿੱਚ $1 ਮਿਲੀਅਨ ਤੋਂ ਵੱਧ ਅਦਾ ਕੀਤਾ ਗਿਆ ਹੈ। ਵੇਅਰਹਾਊਸ ਗਰੁੱਪ ਵਿੱਚ 11,000 ਕਰਮਚਾਰੀ ਕੰਮ ਕਰਦੇ ਹਨ।

ADVERTISEMENT