- ਪਹਿਲੀ ਵਾਰ ਕੋਈ ਭਾਰਤੀ ਹੋਇਆ ਇਲੈਕਟੋਰਲ ਸੀਟ ‘ਤੇ ਕਾਬਜ
- ਨਿਊਜੀਲੈਂਡ ਵਿੱਚ 24 ਸਾਲ ਬਾਅਦ ਲੇਬਰ ਪਾਰਟੀ ਨੇ ਹਾਸਿਲ ਕੀਤਾ ਸਪਸ਼ਟ ਬਹੁਮਤ
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਚੋਣਾ 2020 ਦੇ ਨਤੀਜੇ ਸਾਹਮਣੇ ਆਏ ਹਨ, ਬੀਤੀ ਵਾਰ ਦੀ ਜੈਸਿੰਡਾ ਆਰਡਨ ਦੀ ਸਰਕਾਰ ਨੇ ਇਨੀਂ ਵਧੀਆ ਕਾਰਗੁਜਾਰੀ ਦਿਖਾਈ ਕਿ ਪਿਛਲੀ ਵਾਰ ਜੋ ਸਰਕਾਰ ਗੱਠਜੋੜ ਦੀ ਸਰਕਾਰ ਬਣੀ ਸੀ, ਉਸ ਨੂੰ ਇਸ ਵਾਰ ਨਿਊਜੀਲੈਂਡ ਵਾਸੀਆਂ ਨੇ ਸਪਸ਼ਟ ਬਹੁਮਤ ਦੁਆ ਦਿੱਤਾ ਹੈ ਅਤੇ ਲੇਬਰ ਪਾਰਟੀ 64 ਸੀਟਾਂ 'ਤੇ ਕਾਬਜ ਹੋਈ ਹੈ, ਦੱਸਦੀਏ ਕਿ ਅਜਿਹਾ 24 ਸਾਲ ਬਾਅਦ ਹੋਇਆ ਹੈ ਕਿ ਨਿਊਜੀਲੈਂਡ ਵਿੱਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਹਾਸਿਲ ਹੋਇਆ ਹੋਏ।
ਇਸਦੇ ਨਾਲ ਹੀ ਹੈਮਿਲਟਨ ਵੈਸਟ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਗੌਰਵ ਸ਼ਰਮਾ ਜੈਤੂ ਰਹੇ ਹਨ ਅਤੇ ਗੌਰਵ ਨੇ ਅਜਿਹਾ ਕਰਕੇ ਭਾਰਤੀਆਂ ਦਾ ਮਾਣ ਵਧਾਇਆ ਹੈ, ਕਿਉਂਕਿ ਪਹਿਲੀ ਵਾਰ ਕੋਈ ਭਾਰਤੀ ਇਲੈਕਟੋਰਲ ਸੀਟ 'ਤੇ ਕਾਬਜ ਹੋਇਆ ਹੈ।
ਗੌਰਵ ਨੇ ਨੈਸ਼ਨਲ ਦੇ ਸੀਟਿੰਗ ਐਮ ਪੀ ਟਿਮ ਮੈਸੀਂਡੋ ਨੂੰ 4425 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸ ਤੋਂ ਇਲਾਵਾ ਇਹ ਵੀ ਆਪਣੇ ਆਪ ਵਿੱਚ ਇੱਕ ਇਤਿਹਾਸ ਹੀ ਹੈ ਕਿ ਨੈਸ਼ਨਲ ਪਾਰਟੀ ਦੇ ਭਾਰਤੀ ਮੂਲ਼ ਦੇ ਨੈਸ਼ਨਲ ਪਾਰਟੀ ਦੇ ਕੰਵਲਜੀਤ ਬਖਸ਼ੀ, ਪਰਮਜੀਤ ਪਰਮਾਰ, ਲੇਬਰ ਦੀ ਸਾਬਕਾ ਐਮ ਪੀ ਪਿ੍ਰੰਯਕਾ ਰਾਧਾਕ੍ਰਿਸ਼ਨਨ ਆਪਣੀ ਸੀਟ ਨਹੀਂ ਬਚਾ ਸਕੇ।