ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਰਾਤ ਨਿਊਜੀਲ਼ੈਂਡ ਚੋਣਾ 2020 ਦੇ ਨਤੀਜੇ ਆਏ, ਜੈਸਿੰਡਾ ਆਰਡਨ ਨੂੰ ਪ੍ਰਧਾਨ ਮੰਤਰੀ ਦੇ ਪਦ 'ਤੇ ਤਾਂ ਸਾਰੇ ਹੀ ਦੁਬਾਰਾ ਦੇਖਣਾ ਚਾਹੁੰਦੇ ਸਨ, ਪਰ ਜਿਸ ਤਰ੍ਹਾਂ ਉਹ 64 ਸੀਟਾਂ ਲੈਕੇ ਇਕੱਲੇ ਸਰਕਾਰ ਬਨਾਉਣ ਦੇ ਦਾਅਵੇਦਾਰ ਬਣੇ ਹਨ, ਉਹ ਸੱਚਮੁੱਚ ਹੈਰਾਨੀਜਣਕ ਹੈ ਅਤੇ ਇਸ ਲਈ ਜੈਸਿੰਡਾ ਆਰਡਨ ਨੇ ਪਾਰਟੀ ਵਲ਼ੋਂ ਤੇ ਆਪਣੇ ਵਲੋਂ ਨਿਊਜੀਲੈਂਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਹੈ ਕਿ ਉਹ ਆਉਂਦੇ 2-3 ਹਫਤਿਆਂ ਵਿੱਚ ਨਵੀਂ ਸਰਕਾਰ ਦਾ ਬਨਾਉਣਗੇ। ਗਵਰਨਰ ਜਨਰਲ ਨੂੰ ਸਰਕਾਰ ਬਨਾਉਣ ਲਈ ਉਨ੍ਹਾਂ ਪਾਰਟੀ ਵਲੋਂ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ।
ਦੱਸਦੀਏ ਕਿ 1996 ਵਿੱਚ ਐਮ ਐਮ ਪੀ (ਮਿਕਸਡ ਮੈਂਬਰ ਪ੍ਰਪੋਸ਼ਨਲ ਰਿਪਰਜੈਂਟੇਸ਼ਨ) ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਲੇਬਰ ਅਜਿਹੀ ਪਾਰਟੀ ਬਣੀ ਹੈ, ਜਿਸ ਨੇ ਇੱਕਲਿਆਂ ਸਰਕਾਰ ਬਨਾਉਣ ਦੀ ਦਾਅਵੇਦਾਰੀ ਪੇਸ਼ ਕੀਤੀ ਹੈ।