ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜੀਲੈਂਡ ਵਿਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਅਤੇ ਸਾਹਿਤਕ ਗਤੀਵਿਧੀਆਂ ਨੂੰ ਸਮਰਪਿਤ ਸੰਸਥਾ ਸਾਹਿਤਕ ਸੱਥ ਨਿਊਜੀਲੈਂਡ ਵਲੋਂ 1 ਨਵੰਬਰ ਨੂੰ ਪੰਜਾਬ ਦਿਵਸ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਸਮਾਗਮ ਹੈਮਿਲਟਨ ਵਿਚ ਆਯੋਜਿਤ ਕਰਵਾਇਆ ਜਾਵੇਗਾ |
ਇਸ ਸਮਾਗਮ ਵਿੱਚ ਕਵੀ ਦਰਬਾਰ, ਕਵਿ-ਨਾਟਕ, ਕਿਤਾਬਾਂ ਦਾ ਸਟਾਲ ‘ਤੇ ਭਾਸ਼ਾ ਦੀ ਮਹੱਤਤਾ ਸੰਬੰਧੀ ਪਰਚਿਆਂ ਸਮੇਤ ਕਈ ਵੰਨਗੀਆਂ ਸ਼ਾਮਿਲ ਕੀਤੀਆਂ ਗਈਆ ਹਨ। ਇਸ ਮੌਕੇ ਕੁਝ ਨਵੀਆਂ ਪੁਸਤਕਾਂ ਲੋਕ ਅਰਪਣ ਵੀ ਕੀਤੀਆ ਜਾਣਗੀਆਂ | ਇਸ ਸਮਾਗਮ ਦੀ ਐਂਟਰੀ ਫੀਸ 20$ ਪ੍ਰਤੀ ਵਿਅਕਤੀ ਰੱਖੀ ਗਈ ਹੈ ਜਿਸ ਵਿੱਚ ਹਾਜ਼ਰੀਨ ਨੂੰ ਲੰਚ ਵੀ ਮਹੱਈਆ ਕਰਵਾਇਆ ਜਾਵੇਗਾ। ਇਹ ਸਮਾਗਮ ਹੈਮਿਲਟਨ ਸ਼ਹਿਰ ਦੇ 851 ਵਿਕਟੋਰੀਆ ਸਟਰੀਟ ਉਪਰ ਸਥਿਤ ਗੁਲਮੋਹਰ ਰੈਸਟੋਰੈਂਟ ਵਿੱਚ ਹੋਵੇਗਾ ‘ਤੇ ਇਸਦਾ ਸਮਾਂ ਦੁਪਹਿਰ 1:30 ਤੋੰ ਸ਼ਾਮ 4:00 ਵਜੇ ਤੱਕ ਰੱਖਿਆ ਗਿਆ ਹੈ।
ਸਾਹਿਤਕ ਸੱਥ ਨਿਊਜੀਲੈਂਡ ਵਲੋਂ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਚਾਰ ਸਕੱਤਰ ਰਣਜੀਤ ਸੰਧੂ ਨੇ ਦੱਸਿਆ ਕਿ ਹੈਮਿਲਟਨ ਤੋਂ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲੇ ਸੰਸਥਾ ਦੇ ਪ੍ਰਧਾਨ ਜੱਗੀ ਜੌਹਲ ਨੂੰ 0211327068 ਤੇ ਪਹਿਲਾ ਫੋਨ ਕਰਕੇ ਸੰਪਰਕ ਕਰ ਸਕਦੇ ਹਨ ਤੇ ਆਕਲੈਂਡ ਤੋਂ ਵੀ ਸਾਹਿਤ ਅਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਜੇਕਰ ਹੈਮਿਲਟਨ ਸਮਾਗਮ ਵਿਚ ਜਾਣ ਦੇ ਚਾਹਵਾਨ ਹਨ ਤਾਂ ਸੰਸਥਾ ਦੇ ਜਰਨਲ ਸਕੱਤਰ ਕਰਮਜੀਤ ਅਕਲੀਆ ਨੂੰ 02108128300 ਤੇ ਸੰਪਰਕ ਕਰਕੇ ਪਲੇਠੀ ਬੁਕਿੰਗ ਕਰਵਾ ਸਕਦੇ ਹਨ |