ਆਕਲੈਂਡ (ਹਰਪ੍ਰੀਤ ਸਿੰਘ) - ਅਰਸ਼ਦੀਪ ਕੌਰ ਜੋ ਕਿ ਨਿਊਜੀਲੈਂਡ ਸਟੂਡੈਂਟ ਵੀਜੇ 'ਤੇ ਆਈ ਸੀ, ਪਰ ਇੱਥੇ ਆਕੇ ਉਸਨੂੰ ਪਤਾ ਲੱਗਾ ਕਿ ਉਸਨੂੰ ਬੋਨ ਕੈਂਸਰ ਜਿਸ ਕਰਕੇ ਉਹ ਮਿਡਲਮੋਰ ਹਸਪਤਾਲ, ਮੈਨੂਕਾਊ ਵਿੱਚ ਇਲਾਜ ਅਧੀਨ ਸੀ। ਸਰਜਰੀਆਂ ਤੋਂ ਬਾਅਦ ਇਨਫੈਕਸ਼ਨ ਵਧਣ ਕਰਕੇ ਅਰਸ਼ਦੀਪ ਨੂੰ ਆਪਣੀ ਖੱਬੀ ਲੱਤ ਅਤੇ ਖੱਬੀ ਹਿੱਪ ਵੀ ਗੁਆਉਣੀ ਪਈ ਸੀ। ਅਰਸ਼ਦੀਪ ਵਲੋਂ ਭਾਈਚਾਰੇ ਨੂੰ ਮੱਦਦ ਦੀ ਅਪੀਲ ਕੀਤੀ ਗਈ, ਜਿਸ ਕਰਕੇ ਉਸ ਲਈ $90,000 ਇੱਕਠਾ ਕੀਤਾ ਗਿਆ।
ਨਿਊ ਪਲਾਈਮਾਊਥ ਵਿੱਚ ਸ਼ਿਫਟ ਕਰਨ ਮੌਕੇ ਸੁਪਰੀਮ ਸਿੱਖ ਸੁਸਾਇਟੀ ਤੋਂ ਦਲਜੀਤ ਸਿੰਘ ਪਹਿਲਾਂ ਹੀ ਪੁੱਜੇ ਹੋਏ ਸਨ। ਅਰਸ਼ਦੀਪ ਦੀ ਸਿਹਤ ਵਿੱਚ ਹੁਣ ਕਾਫੀ ਸੁਧਾਰ ਹੈ ਅਤੇ ਅਗਲੇ 3 ਮਹੀਨੇ ਉਸਨੂੰ ਐਕਸਰਸਾਈਜ ਕਰਵਾਈ ਜਾਏਗੀ ਤਾਂ ਜੋ ਉਹ ਹੋਰ ਰਿਸ਼ਟ-ਪੁਸ਼ਟ ਹੋ ਸਕੇ।
ਅਰਸ਼ਦੀਪ ਵਲੋਂ ਭਾਈਚਾਰੇ ਦਾ ਕੀਤੀ ਮੱਦਦ ਲਈ ਦੁਬਾਰਾ ਤੋਂ ਬਹੁਤ ਧੰਨਵਾਦ ਕੀਤਾ ਗਿਆ ਹੈ।