ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਮਸ਼ਹੂਰ ਟਰੈਵਲ ਏਜੰਸੀ ਫਲਾਈਟ ਸੈਂਟਰ ਨੇ ਇਸ ਸਾਲ ਵਿੱਚ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਰਕੇ ਆਪਣੇ 130 ਸਟੋਰ ਬੰਦ ਕਰਨ ਦਾ ਫੈਸਲਾ ਲਿਆ ਸੀ, ਜਿਸ ਕਰਕੇ 1200 ਦੀਆਂ ਨੌਕਰੀਆਂ ਗਈਆਂ ਸਨ। ਪਰ ਹੁਣ ਦੁਬਾਰਾ ਤੋਂ ਫਲਾਈਟ ਸੈਂਟਰ ਵਲੋਂ 23 ਸਟੋਰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਇਸ ਦੇ ਨਾਲ ਹੀ 123 ਕਰਮਚਾਰੀਆਂ ਦੀ ਛੁੱਟੀ ਦਾ ਵੀ ਫੈਸਲਾ ਲਿਆ ਹੈ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਡੇਵਿਡ ਕੂੰਬਸ ਅਨੁਸਾਰ ਇਹ ਸੱਚਮੁੱਚ ਹੀ ਬੜਾ ਔਖਾ ਫੈਸਲਾ ਸੀ ਏ ਇਸ 'ਤੇ ਉਨ੍ਹਾਂ ਨੂੰ ਕਾਫੀ ਦੁੱਖ ਹੈ। ਕਰਮਚਾਰੀਆਂ ਦੀ ਮੱਦਦ ਲਈ ਕੰਪਨੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।