ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਵਿੱਚ ਇੱਕੋ ਪਰਿਵਾਰ ਦੇ ਵਿੱਚ 9 ਜੀਆਂ ਦੇ, ਘਰ ਬਣਾਈਆਂ ਗਈਆਂ ਨੂਡਲਜ਼ ਨੂੰ ਖਾਣ ਕਰਕੇ, ਮੌਤ ਹੋਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਸੁਆਨਟੈਂਗਜੀ ਨਾਮ ਦੀ ਡਿਸ਼ ਬਨਾਉਣ ਲਈ ਇਸ ਵਿੱਚ ਫਰਮੈਂਟੇਡ ਕੀਤਾ ਕੋਰਨਮੀਲ ਪਾਇਆ ਜਾਂਦਾ ਹੈ। ਇਸ ਮਾਮਲੇ ਵਿੱਚ ਇਹ ਜਮਾਉਣ ਕਰਕੇ ਖਰਾਬ ਹੋ ਗਿਆ ਸੀ, ਜਿਸ ਕਰਕੇ ਇਸ ਵਿੱਚ ਬੋਂਗਕਰੇਕ ਐਸਿਡ ਪੈਦਾ ਹੋ ਗਿਆ, ਜੋ ਕਾਫੀ ਜਹਿਰੀਲਾ ਹੁੰਦਾ ਹੈ।
ਜਿੱਥੇ ਇਹ ਘਟਨਾ ਵਾਪਰੀ ਹੈ, ਉਹ ਚੀਨ ਦਾ ਜੀਕਸੀ ਨਾਮ ਦਾ ਇਲਾਕਾ ਹੈ। 5 ਅਕਤੂਬਰ ਨੂੰ ਪਰਿਵਾਰਿਕ ਮੈਂਬਰਾਂ ਨੇ ਇਹ ਘਰ ਬਣਾਈ ਗਈ ਡਿਸ਼ ਖਾਦੀ ਸੀ, 10 ਅਕਤੂਬਰ ਤੱਕ ਪਰਿਵਾਰ ਦੇ 7 ਜੀਅ ਖਤਮ ਹੋ ਗਏ ਸਨ, ਤੇ 12 ਅਕਤੂਬਰ ਨੂੰ 8ਵੇਂ ਪਰਿਵਾਰਿਕ ਮੈਂਬਰ ਦੀ ਮੌਤ ਹੋਈ। 9ਵੇਂ ਪਰਿਵਾਰਿਕ ਮੈਂਬਰ ਦੀ ਮੌਤ ਬੀਤੇ ਸੋਮਵਾਰ ਹੋਈ ਦੱਸੀ ਜਾ ਰਹੀ ਹੈ।
ਪਰਿਵਾਰ ਵਿੱਚ ਸਿਰਫ 3 ਬੱਚੇ ਬਚੇ ਹਨ, ਜਿਨ੍ਹਾਂ ਨੇ ਨੂਡਲਜ਼ ਇਸ ਕਰਕੇ ਨਹੀਂ ਖਾਦੀ ਕਿਉਂਕਿ ਉਨ੍ਹਾਂ ਨੂੰ ਨੂਡਲਜ਼ ਸੁਆਦ ਨਹੀਂ ਲੱਗੇ ਸਨ।