ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਜਿਸ ਕ੍ਰਾਈਸਚਰਚ ਦੇ ਮੈਰੀਨ ਇੰਜੀਨੀਅਰ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ, ਉਸ ਕਰਕੇ ਕਈਆਂ ਨਜਦੀਕੀ ਸੰਪਰਕਾਂ ਨੂੰ ਨਜਰਬੰਦ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਅੱਜ ਇੱਕ ਨੂੰ ਕੋਰੋਨਾ ਦੀ ਪੁਸ਼ਟੀ ਹੋ ਗਈ ਹੈ, ਇਸ ਗੱਲ ਦੀ ਪੁਸ਼ਟੀ ਹੈਲਥ ਮਨਿਸਟਰੀ ਵਲੋਂ ਕੀਤੀ ਗਈ ਹੈ।
ਇਸ ਕੇਸ ਦੇ ਨਾਲ 8 ਹੋਰ ਕੇਸ ਮੈਨੇਜਡ ਆਈਸੋਲੇਸ਼ਨ ਵਿੱਚ ਵੀ ਸਾਹਮਣੇ ਆਏ ਹਨ, ਇਸ ਵੇਲੇ ਨਿਊਜੀਲ਼ੈਂਡ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 66 ਹੋ ਗਈ ਹੈ।
ਲੇਬਲ ਲੋਂਗ ਵੀਕੈਂਡ ਦਾ ਆਨੰਦ ਮਾਨਣ ਦੇ ਨਾਲ ਨਿਊਜੀਲੈਂਡ ਵਾਸੀਆਂ ਨੂੰ ਸਿਹਤ ਮਹਿਕਮੇ ਵਲੋਂ ਪੂਰੀ ਸਾਵਧਾਨੀ ਵਰਤਣ ਦੀ ਗੱਲ ਵੀ ਆਖੀ ਗਈ ਹੈ।