ਆਕਲੈਂਡ (ਹਰਪ੍ਰੀਤ ਸਿੰਘ) - ਵੈਸਟਪੇਕ ਨਿਊਜੀਲੈਂਡ ਦੇ ਹੈੱਡ ਆਫਿਸ ਵਿੱਚ ਇੱਕ ਕਰਮਚਾਰੀ ਨੂੰ ਕੋਰੋਨਾ ਪਾਜਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸੇ ਦੇ ਚਲਦਿਆਂ ਬਾਕੀ ਦੇ ਕਰਮਚਾਰੀਆਂ ਨੂੰ ਸਿਹਤ ਦਾ ਖਿਆਲ ਰੱਖਣ ਬਾਰੇ ਕਿਹਾ ਗਿਆ ਹੈ।
ਦਫਤਰ ਦੇ ਇਕ ਬੁਲਾਰੇ ਅਨੁਸਾਰ ਉਨ੍ਹਾਂ ਦਾ ਸਟਾਫ ਮੈਂਬਰ ਇੱਕ ਕੋਰੋਨਾਗ੍ਰਸਤ ਗ੍ਰਾਹਕ ਦੇ ਸੰਪਰਕ ਵਿੱਚ ਆਇਆ ਸੀ ਤੇ ਇਸ ਤੋਂ ਬਾਅਦ ਉਹ ਲਗਾਤਾਰ ਆਈਸੋਲੇਟ ਕਰ ਰਿਹਾ ਸੀ।
ਸਾਵਧਾਨੀ ਵਜੋਂ ਜਿਸ ਮੰਜਿਲ 'ਤੇ ਕਰਮਚਾਰੀ ਕੰਮ ਕਰਦਾ ਸੀ, ਉਸ ਨੂੰ ਡੀਪ-ਕਲੀਨ ਵੀ ਕੀਤਾ ਜਾ ਰਿਹਾ ਹੈ।