ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਸਾਹਮਣੇ ਆਏ ਤਾਜਾ ਕੋਰੋਨਾ ਕੇਸ ਵਿੱਚ ਲਗਭਗ 120 ਜਿੰਮ ਜਾਣ ਵਾਲਿਆਂ ਨੂੰ ਵੀ ਸੈਲਫ-ਆਈਸੋਲੇਟ ਕਰਨਾ ਪੈ ਸਕਦਾ ਹੈ, ਕਿਉਂਕਿ ਇਨ੍ਹਾਂ ਸਾਰਿਆਂ ਨੂੰ ਕੈਜੁਅਲ ਕਾਂਟੇਕਟ ਮੰਨਿਆ ਜਾ ਰਿਹਾ ਹੈ। ਬਿਮਾਰ ਹੋਇਆ ਵਿਅਕਤੀ 17 ਅਕਤੂਬਰ ਨੂੰ ਸਨੈਪ ਫਿਟਨੈਸ ਬਰਾਊਨ ਬੇਅ ਵਿੱਚ ਗਿਆ ਸੀ।
ਜਿੰਮ ਦੇ ਮੈਨੇਜਰ ਬ੍ਰੈਂਡਨ ਹਰੇਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਤੱਕ ਇਨ੍ਹਾਂ ਲੋਕਾਂ ਦੇ ਕੋਰੋਨਾ ਟੈਸਟ ਦੇ ਨਤੀਜੇ ਨਹੀਂ ਆ ਜਾਂਦੇ, ਤੱਦ ਤੱਕ ਇਨ੍ਹਾਂ ਸਾਰਿਆਂ ਨੂੰ ਸੈਲਫ-ਆਈਸੋਲੇਟ ਕਰਨਾ ਪੈ ਸਕਦਾ ਹੈ।