ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਵੀਕੈਂਡ ਟੌਰੰਗਾ ਦੇ ਫਰਗੂਸਨ ਪਾਰਕ ਵਿੱਚ 2 ਦਿਨਾਂ ਰਿਜਰਵ ਗ੍ਰੇਡ ਟੀ-20 ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ। ਇਸ ਕ੍ਰਿਕੇਟ ਟੂਰਨਾਮੈਂਟ ਵਿੱਚ 8 ਕਲੱਬਾਂ ਨੇ ਭਾਗ ਲਿਆ ਜਿਸ ਵਿੱਚ ਪੰਜਾਬੀ ਨੌਜਵਾਨਾਂ ਦੀ ਹੋਕਸ ਕ੍ਰਿਕੇਟ ਕਲੱਬ ਦੀ ਟੀਮ ਵੀ ਸ਼ਾਮਿਲ ਸੀ।
ਟੀਮ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 3 ਮੈਚ ਜਿੱਤ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਫਾਈਨਲ ਗ੍ਰੀਟਨ ਕਿੰਗਜ਼ ਦੀ ਟੀਮ ਨਾਲ ਸੀ, ਜਿਨ੍ਹਾਂ ਨੇ ਪਹਿਲਾਂ ਖੇਡਦਿਆਂ 94 ਰਨ ਹੀ ਬਣਾ ਸਕੀ ਤੇ ਆਲਆਊਟ ਹੋ ਗਈ। ਹੋਕਸ ਕ੍ਰਿਕੇਟ ਦੀ ਟੀਮ ਵਲੋਂ ਅੰਮਿ੍ਰਤ ਸੰਧੂ ਨੇ ਇੱਕ ਹੈਟ ਟਿ੍ਰਕ ਸਮੇਤ 4 ਵਿਕਟਾਂ ਲਈਆਂ।
ਹੋਕਸ ਦੀ ਟੀਮ ਨੇ 17 ਓਵਰਾਂ 'ਚ ਹੀ 2 ਵਿਕਟਾਂ ਗੁਆ ਕੇ ਮੈਚ ਸਰ ਕਰ ਲਿਆ ਤੇ ਟੂਰਨਾਮੈਂਟ ਆਪਣੇ ਨਾਮ ਦਰਜ ਕਰਵਾਇਆ।
ਵਾਰੀ ਦੀਆਂ ਸਭ ਤੋਂ ਵੱਧ 47 ਦੌੜਾਂ ਗਗਨ ਸਮਰਾ ਨੇ ਬਣਾਈਆਂ।
ਦੱਸਦੀਏ ਕਿ ਪਾਪਾਮੋਆ ਦੀ ਟੀਮ ਵਲੋਂ ਵੀ ਰੈਂਬੋ ਸਿੰਘ ਨੇ ਹਿੱਸਾ ਲਿਆ ਸੀ ਤੇ ਉਸਨੇ ਵੀ ਇੱਕ ਹੈਟ ਟਿ੍ਰਕ ਆਪਣੇ ਨਾਮ ਲੁਆਈ ਹੈ। ਇਸ ਤੋਂ ਇਲਾਵਾ ਖਿਡਾਰੀ ਕੁਲਜੀਤ ਸਿੰਘ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਅਰਧ ਸੈਂਕੜੇ ਦਾ ਰਿਕਾਰਡ ਵੀ ਆਪਣੇ ਨਾਮ ਦਰਜ ਕੀਤਾ ਹੈ।