ਆਕਲ਼ੈਂਡ (ਹਰਪ੍ਰੀਤ ਸਿੰਘ) - ਏਕਤਾ ਐਨ ਜੈਡ ਵਲੋਂ ਬੀਤੇ ਲੇਬਰ ਵੀਕੈਂਡ (25 ਅਤੇ 25 ਅਕਤੂਬਰ) 'ਤੇ ਦੀਵਾਲੀ ਸਬੰਧੀ ਇੱਕ ਜਨਤਕ ਇਵੈਂਟ ਪੋਰੀਰੂਆ ਦੇ ਨਾਰਥ ਸਿਟੀ ਮਾਲ ਵਿੱਚ ਕਰਵਾਇਆ ਗਿਆ। ਇਵੈਂਟ ਦਾ ਨਾਮ ਸੀ 'ਦੀਵਾਲੀ ਐਟ ਦ ਮਾਲ'। ਇਸ ਮੌਕੇ ਪੁੱਜੇ ਭਾਰਤੀ ਹਾਈ ਕਮਿਸ਼ਨਰ ਮੁਕੇਸ਼ ਪ੍ਰਦੇਸ਼ੀ ਨੇ ਵੀ ਖਾਸਤੌਰ 'ਤੇ ਇਸ ਇਵੈਂਟ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਖੁਸ਼ੀ ਪ੍ਰਗਟਾਉਂਦੇ ਕਿਹਾ ਕਿ ਇਹ ਇਵੈਂਟ ਸੰਭਾਵਿਤ ਤੌਰ 'ਤੇ ਸਾਲ 2020 ਦੀ ਦੁਨੀਆਂ ਭਰ ਵਿੱਚ ਮਨਾਈ ਜਾਣ ਵਾਲੀ ਪਹਿਲੀ ਜਨਤਕ ਇਵੈਂਟ ਹੈ।
ਏਕਤਾ ਐਨ ਜੈਡ ਵੈਲੰਿਗਟਨ ਦੀ ਇੱਕ ਐਨ ਜੀ ਓ ਹੈ, ਜੋ ਅਜਿਹੇ ਉਪਰਾਲੇ ਕਰਵਾਉਣ ਵਿੱਚ ਹਮੇਸ਼ਾ ਹੀ ਮੋਹਰੀ ਰਹਿੰਦੀ ਹੈ। ਸੰਸਥਾ ਤੋਂ ਇਸ ਇਵੈਂਟ ਦੀ ਵਾਗਡੋਰ ਸਾਂਭਣ ਵਾਲੀ ਸੋਨਮ ਸ਼੍ਰੀਵਾਸਤਵਾ ਅਨੁਸਾਰ ਉਨ੍ਹਾਂ ਸੀ ਕਿ ਸ਼ਾਇਦ ਲੋਂਗ ਵੀਕੈਂਡ ਹੈ ਅਤੇ ਲੌਕਡਾਊਨ ਦੇ ਹਾਲਾਤਾਂ ਤੋਂ ਬਾਅਦ ਸ਼ਹਿਰ ਵਾਸੀ ਦੂਰ-ਦੁਰਾਡੇ ਘੁੰਮਣ ਚਲੇ ਜਾਣਗੇ 'ਤੇ ਇਸੇ ਕਰਕੇ ਸ਼ਾਇਦ ਇੱਕਠ ਘੱਟ ਰਹੇ। ਪਰ ਈਵੈਂਟ ਵਿੱਚ ਜਿਸ ਤਰ੍ਹਾਂ ਸ਼ਹਿਰ ਵਾਸੀਆਂ ਦਾ ਇੱਕਠ ਹੋਇਆ, ਉਹ ਸੱਚਮੁੱਚ ਹੀ ਕਾਬਿਲੇ ਤਾਰੀਫ ਸੀ।
ਇਸ ਮੌਕੇ ਸ਼੍ਰੀ ਆਨੰਦ ਸਤਿਯਾਨੰਦ, ਪੋਰੀਰੂਆ ਦੀ ਮੇਅਰ, ਇਲਾਕੇ ਦੇ ਨਵੇਂ ਐਮ ਪੀ, ਇਥੀਨੀਕ ਕਮਿਊਨਿਟੀਜ਼ ਦਫਤਰ ਦੇ ਡਾਇਰੈਕਟਰ, ਡਿਪਲੋਮੈਟਿਕ ਕੋਰਪਸ ਤੇ ਲੋਕਲ ਕਮਿਊਨਿਟੀ ਲੀਡਰ ਵੀ ਇਸ ਮੌਕੇ ਹਾਜਿਰ ਰਹੇ।