Friday, 27 November 2020
28 October 2020 New Zealand

ਓਲਾ ਤੇ ਊਬਰ ਨੂੰ ਟੱਕਰ ਦੇਣ ਆ ਰਹੀਂ ਨਵੀਂ ਰਾਈਡਸ਼ੇਅਰ ਕੰਪਨੀ ਡੀਡੀ

ਡਰਾਈਵਰਾਂ ਲਈ ਵਰਦਾਨ ਮੰਨੀ ਜਾ ਰਹੀ ਇਹ ਕੰਪਨੀ
ਓਲਾ ਤੇ ਊਬਰ ਨੂੰ ਟੱਕਰ ਦੇਣ ਆ ਰਹੀਂ ਨਵੀਂ ਰਾਈਡਸ਼ੇਅਰ ਕੰਪਨੀ ਡੀਡੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਚੜ੍ਹਦੇ ਮਹੀਨੇ ਤੋਂ ਆਕਲੈਂਡ ਵਿੱਚ ਨਵੀਂ ਰਾਈਡਸ਼ੇਅਰ ਕੰਪਨੀ 'ਡੀਡੀ' ਸ਼ੁਰੂ ਹੋਣ ਜਾ ਰਹੀ ਹੈ। ਕੰਪਨੀ ਪਹਿਲਾਂ ਹੀ ਸਫਲਤਾਪੂਰਵਕ ਆਸਟ੍ਰੇਲੀਆ, ਬ੍ਰਾਜੀਲ, ਚੀਨ, ਕੋਲੰਬੀਆ, ਜਾਪਾਨ, ਮੈਕਸੀਕੋ, ਕੋਸਟਾਰੀਕਾ, ਪਨਾਮਾ, ਪੈਰੂ, ਰੂਸ ਚੱਲ ਰਹੀ ਹੈ ਅਤੇ 50 ਬਿਲੀਅਨ ਰਾਈਡ ਗ੍ਰਾਹਕਾਂ ਨੂੰ ਦੁਨੀਆਂ ਭਰ ਵਿੱਚ ਕਰਵਾ ਚੁੱਕੀ ਹੈ।
ਕੰਪਨੀ ਦਾ ਦਾਅਵਾ ਹੈ ਕਿ ਕੰਪਨੀ ਗ੍ਰਾਹਕਾਂ ਦੇ ਨਾਲ-ਨਾਲ ਡਰਾਈਵਰਾਂ ਦਾ ਵੀ ਪੂਰਾ ਖਿਆਲ ਰੱਖਦੀ ਹੈ ਅਤੇ ਡਰਾਈਵਰ ਦੂਜੀਆਂ ਰਾਈਡਸ਼ੇਅਰ ਕੰਪਨੀਆਂ ਦੇ ਮੁਕਾਬਲੇ ਦੁਗੱੁਣੀ ਕਮਾਈ ਕਰਦੇ ਹਨ।
ਕੰਪਨੀ ਦੇ ਬੁਲਾਰੇ ਡੈਨ ਜੋਰਡਨ ਅਨੁਸਾਰ ਕੰਪਨੀ ਨੇ ਦੂਜੀਆਂ ਰਾਈਡਸ਼ੇਅਰ ਕੰਪਨੀਆਂ ਦੇ ਲਗਭਗ 80% ਡਰਾਈਵਰਾਂ ਨਾਲ ਸਮਝੌਤਾ ਕਰ ਲਿਆ ਹੈ, ਜੋ ਡੀਡੀ ਲਈ ਕੰਮ ਕਰਨਗੇ।

ADVERTISEMENT