Friday, 27 November 2020
28 October 2020 New Zealand

ਨਿਊਜੀਲੈਂਡ ਦੀ ਫੋਂਟੈਰਾ ਨੇ ਅਮਰੀਕਾ ਦੀ ਕੰਪਨੀ ਲੈਂਡ ਓ ਲੈਕਸ ਦੇ ਨਾਲ ਕੀਤੀ ਮਹੱਤਵਪੂਰਨ ਡੀਲ

ਨਿਊਜੀਲੈਂਡ ਦੀ ਫੋਂਟੈਰਾ ਨੇ ਅਮਰੀਕਾ ਦੀ ਕੰਪਨੀ ਲੈਂਡ ਓ ਲੈਕਸ ਦੇ ਨਾਲ ਕੀਤੀ ਮਹੱਤਵਪੂਰਨ ਡੀਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਫੋਂਟੈਰਾ ਕੰਪਨੀ ਵਲੋਂ ਆਪਣੇ ਕਾਰੋਬਾਰ ਦੇ ਪੈਰ ਹੋਰ ਪਸਾਰਦਿਆਂ ਅਮਰੀਕਾ ਦੀ ਸਭ ਤੋਂ ਵੱਡੀ ਡਿਸਟ੍ਰੀਬਿਊਸ਼ਨ ਕੰਪਨੀ ਨੈਟਵਰਕ ਲੈਂਡ ਓ ਲੈਕਸ ਨਾਲ ਇੱਕ ਮਹੱਤਵਪੂਰਨ ਡੀਲ ਕੀਤੀ ਹੈ।
ਲੈਂਡ ਓ ਲੈਕਸ, ਫੋਂਟੈਰਾ ਦੇ ਕਈ ਉਤਪਾਦਾਂ ਦੀ ਵਿਕਰੀ ਅਮਰੀਕਾ ਵਿੱਚ ਕਰੇਗੀ। ਹਾਲਾਂਕਿ ਕੰਪਨੀ ਬੀਤੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਕਾਰੋਬਾਰ ਕਰ ਰਹੀ ਹੈ, ਪਰ ਕੰਪਨੀ ਨੂੰ ਆਸ ਹੈ ਕਿ ਇਹ ਡੀਲ ਉਨ੍ਹਾਂ ਦੇ ਕਾਰੋਬਾਰ ਨੂੰ ਅਮਰੀਕਾ ਵਿੱਚ ਵਧਾਉਣ ਲਈ ਇੱਕ ਮੀਲ ਪੱਥਰ ਸਾਬਿਤ ਹੋਏਗਾ। ਕੰਪਨੀ ਨੂੰ ਆਸ ਹੈ ਕਿ ਚੀਨ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਘਟੇ ਕਾਰੋਬਾਰ ਨੂੰ ਅਮਰੀਕਾ ਦੀ ਕੰਪਨੀ ਨਾਲ ਕੀਤੀ ਇਸ ਡੀਲ ਨਾਲ ਕਾਫੀ ਸਹਾਇਤਾ ਮਿਲੇਗੀ।

ADVERTISEMENT