Wednesday, 25 November 2020
28 October 2020 New Zealand

ਕੈਂਟਰਬਰੀ ਸਿਹਤ ਬੋਰਡ ਦੇ $1 ਮਿਲੀਅਨ ਚੋਰੀ ਕਰਨ ਵਾਲੀ ਹਸਪਤਾਲ ਦੀ ਕਲਰਕ ਨੂੰ ਜੇਲ ਦੀ ਸਜਾ

ਕੈਂਟਰਬਰੀ ਸਿਹਤ ਬੋਰਡ ਦੇ $1 ਮਿਲੀਅਨ ਚੋਰੀ ਕਰਨ ਵਾਲੀ ਹਸਪਤਾਲ ਦੀ ਕਲਰਕ ਨੂੰ ਜੇਲ ਦੀ ਸਜਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਜਿਲ੍ਹਾ ਅਦਾਲਤ ਵਿੱਚ ਅੱਜ ਇੱਕ ਹਸਪਤਾਲ ਦੀ ਮਹਿਲਾ ਕਲਰਕ ਨੂੰ ਕੈਂਟਰਬਰੀ ਸਿਹਤ ਬੋਰਡ ਨੂੰ ਧੋਖਾਧੜੀ ਨਾਲ $1 ਮਿਲੀਅਨ ਦਾ ਚੂਨਾ ਲਾਉਣ ਦੇ ਦੋਸ਼ ਹੇਠ 3 ਸਾਲ ਦੀ ਸਜਾ ਸੁਣਾਈ ਗਈ ਹੈ। ਮਹਿਲਾ ਨੇ ਇਸ ਕਾਰੇ ਨੂੰ 2013 ਤੋਂ 2018 ਵਿਚਾਲੇ ਉਸ ਵੇਲੇ ਤੱਕ ਅੰਜਾਮ ਦਿੱਤਾ ਜਦੋਂ ਤੱਕ ਉਹ ਸ਼ੱਕ ਦੇ ਘੇਰੇ ਵਿੱਚ ਆ ਗਈ, ਉਸਨੇ ਇਹ ਪੈਸਾ ਜੂਆ ਖੇਡਣ ਲਈ, ਆਪਣੀਆਂ ਵਿਦੇਸ਼ੀ ਯਾਤਰਾਵਾਂ ਲਈ, ਕੋਸਮੈਟਿਕ ਸਰਜਰੀਆਂ ਲਈ, ਮਹਿੰਗੇ ਗਿਫਟ ਖ੍ਰੀਦਣ ਲਈ ਵਰਤਿਆ। ਬੀਤੇ ਸਾਲ ਮਹਿਲਾ ਨੇ ਅਗਸਤ ਵਿੱਚ ਆਪਣੇ 'ਤੇ ਲੱਗੇ ਦੋਸ਼ ਕਬੂਲੇ ਸਨ ਤੇ ਇਸ ਗੱਲ 'ਤੇ ਵੀ ਸੰਤੁਸ਼ਟੀ ਜਤਾਈ ਸੀ ਕਿ ਉਹ ਫੜੀ ਗਈ, ਕਿਉਂਕਿ ਉਹ ਮਾਨਸਿਕ ਤੌਰ 'ਤੇ ਜੂਏ ਦੀ ਆਦਤ ਤੋਂ ਮਜਬੂਰ ਹੋਣ ਕਰਕੇ ਅਜਿਹਾ ਕਰ ਰਹੀ ਸੀ। ਮਹਿਲਾ ਦਾ ਨਾਮ ਅਜੇ ਵੀ ਗੁਪਤ ਰੱਖਿਆ ਗਿਆ ਹੈ।

ADVERTISEMENT