ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਵਿੱਚ ਬਲੂਟੂਥ ਨਾਲ ਚੱਲਣ ਵਾਲੇ ਕੋਵਿਡ 19 ਕਾਂਟੇਕਟ ਟ੍ਰੈਸਿੰਗ ਕਾਰਡ ਜਾਰੀ ਹੋ ਗਏ ਹਨ, ਮਨਿਸਟਰ ਫਾਰ ਗਵਰਮੈਂਟ ਡਿਜੀਟਲ ਸਰਵਿਸਜ਼ ਕ੍ਰਿਸ ਫਫੋਈ ਵਲੋਂ ਅੱਜ ਇਸ ਕਾਰਡ ਨੂੰ ਟ੍ਰਾਇਲ ਦੇ ਤੌਰ 'ਤੇ ਜਾਰੀ ਕੀਤਾ ਗਿਆ ਹੈ। ਕਾਮਯਾਬ ਹੋਣ 'ਤੇ ਇਸ ਤਕਨੀਕ ਨਾਲ ਵੱਖੋ-ਵੱਖ ਭਾਈਚਾਰਿਆਂ ਵਿੱਚ ਕੋਰੋਨਾ ਦੇ ਕੇਸਾਂ ਨੂੰ ਵਧਣ ਤੋਂ ਰੋਕਿਆ ਜਾ ਸਕੇਗਾ।
ਫਿਲਹਾਲ ਇਸ ਟ੍ਰਾਇਲ ਵਿੱਚ 500 ਤੋਂ 1500 ਇਲਾਕਾ ਨਿਵਾਸੀ ਹਿੱਸਾ ਲੈਣਗੇ, ਇਨ੍ਹਾਂ ਇਲਾਕਾ ਨਿਵਾਸੀਆਂ ਵਲੋਂ ਇਸ ਕਾਰਡ ਨੂੰ ਹਫਤਾ ਆਪਣੇ ਨਾਲ ਰੱਖਿਆ ਜਾਏਗਾ। ਇੱਕ ਕਾਰਡ ਧਾਰਕ ਦੂਜੇ ਕਾਰਡ ਧਾਰਕ ਦੇ ਸੰਪਰਕ ਵਿੱਚ ਆਉਣ 'ਤੇ ਇਹ ਬਲੂਟੂਥ ਕਾਰਡ ਇੱਕ ਦੂਜੇ ਨਾਲ ਸੰਪਰਕ ਕਰਨਗੇ ਅਤੇ ਇਹ ਜਰੂਰੀ ਡਾਟਾ ਬਿਮਾਰ ਵਿਅਕਤੀ ਦੀ ਪੁਸ਼ਟੀ ਹੋਣ 'ਤੇ ਸਾਰੇ ਨਜਦੀਕੀ ਸੰਪਰਕਾਂ ਬਾਰੇ ਜਲਦ ਤੋਂ ਜਲਦ ਜਾਣਕਾਰੀ ਹਾਸਿਲ ਕਰਨ ਵਿੱਚ ਬਹੁਤ ਮੱਦਦਗਾਰ ਹੋਏਗਾ।