ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਵਾਇਟੀਮਾਟਾ ਪੁਲਿਸ ਵਲੋਂ ਕੀਤੀ ਛਾਣਬੀਣ ਵਿੱਚ 3 ਅਜਿਹੇ ਦੋਸ਼ੀਆਂ ਦੀ ਗਿ੍ਰਫਤਾਰੀ ਕੀਤੀ ਗਈ ਹੈ, ਜਿਸ ਵਿੱਚ ਦੋਸ਼ੀਆਂ ਵਲੋਂ 2 ਵੱਖੋ-ਵੱਖ ਥਾਵਾਂ 'ਤੇ ਕਾਰਡ ਸਕੀਮਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਨ੍ਹਾਂ ਦੋਸ਼ੀਆਂ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਦੋਸ਼ੀਆਂ ਨੇ ਪਾਰਕਿੰਗ ਵਿੱਚ ਲੱਗੀਆਂ ਮਸ਼ੀਨਾਂ 'ਤੇ ਸਕੀਮਿੰਗ ਆਪਰੇਟਸ ਲਾ ਕੇ ਆਮ ਲੋਕਾਂ ਦੇ ਕਾਰਡ ਸਕਿੱਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਸੇ ਕਰਕੇ ਪੁਲਿਸ ਵਲੋਂ ਏ ਟੀ ਐਮ ਮਸ਼ੀਨਾਂ ਦੇ ਨਾਲ-ਨਾਲ ਪਾਰਕਿੰਗ ਮਸ਼ੀਨਾਂ ਦੀ ਵਰਤੋਂ ਵੇਲੇ ਵੀ ਸਾਵਧਾਨੀ ਵਰਤਣ ਲਈ ਕਿਹਾ ਹੈ। ਪੁਲਿਸ ਅਨੁਸਾਰ ਮਸ਼ੀਨ ਦੀ ਵਰਤੋਂ ਤੋਂ ਪਹਿਲਾਂ ਇਹ ਜਰੂਰ ਚੈੱਕ ਕੀਤਾ ਜਾਏ ਕਿ ਉਸ 'ਤੇ ਕੋਈ ਵੱਖਰੀ ਡਿਵਾਈਸ ਤਾਂ ਨਹੀਂ ਲੱਗੀ।