ਆਕਲੈਂਡ (ਹਰਪ੍ਰੀਤ ਸਿੰਘ) - 2019 ਵਿੱਚ 46 ਸਾਲਾ ਵਾਲਿਦ ਇਮਾਨ ਸੋਲੇਮਨ ਨੂੰ ਸੈਂਟ ਲਿਊਕ ਦੇ ਕੇ ਮਾਰਟ ਡਿਪਾਰਟਮੈਂਟਲ ਸਟੋਰ ਵਿੱਚ ਕੱਪੜੇ ਬਦਲ ਰਹੀ ਮਹਿਲਾ ਦੀ ਵੀਡੀਓ ਬਨਾਉਣ ਦੇ ਚਲਦਿਆਂ ਚਾਰਜ ਕੀਤਾ ਗਿਆ ਸੀ।
ਘਟਨਾ ਉਸ ਵੇਲੇ ਵਾਪਰੀ ਸੀ, ਜਦੋਂ ਮਹਿਲਾ ਚੈਂਜਿੰਗ ਰੂਮ ਵਿੱਚ ਕੱਪੜੇ ਬਦਲ ਰਹੀ ਸੀ ਤੇ ਵਾਲਿਦ ਉਸਦੀ ਵੀਡੀਓ ਆਪਣੇ ਆਈਫੋਨ 'ਤੇ ਬਣਾ ਰਿਹਾ ਸੀ। ਮਹਿਲਾ ਨੇ ਵਾਲਿਦ ਦਾ ਹੱਥ ਅਤੇ ਮੋਬਾਇਲ ਫੋਨ ਦੇਖਿਆ ਜਿਸਤੋਂ ਬਾਅਦ ਸਕਿਓਰਟੀ ਨੂੰ ਸੂਚਿਤ ਕੀਤਾ ਗਿਆ।
ਵਾਲਿਦ ਨੇ ਅਦਾਲਤ ਵਿੱਚ ਬਿਨ੍ਹਾਂ ਸਜਾ ਮੁਆਫ ਕੀਤੇ ਜਾਣ ਦੀ ਅਰਜੀ ਲਾਈ ਸੀ, ਪਰ ਉਸਨੂੰ ਆਕਲੈਂਡ ਜਿਲ੍ਹਾ ਅਦਾਲਤ ਵਲੋਂ 100 ਘੰਟਿਆਂ ਦੀ ਕਮਿਊਨਿਟੀ ਵਰਕ ਦੀ ਸਜਾ ਸੁਣਾਈ ਗਈ ਹੈ। ਪਰ ਆਕਲੈਂਡ ਵਾਸੀਆਂ ਅਨੁਸਾਰ ਵਾਲਿਦ ਨੂੰ ਇਸ ਕਾਰੇ ਲਈ ਵਧੇਰੇ ਸਖਤ ਸਜਾ ਦੇਣੀ ਚਾਹੀਦੀ ਸੀ।