ਆਕਲੈਂਡ (ਹਰਪ੍ਰੀਤ ਸਿੰਘ) - ਹਿਲਜਬੋਰੋ ਨੇ ਨਜਦੀਕੀ ਆਪਰੈਂਪ ਕੋਲ ਇੱਕ ਟਰੱਕ ਨੂੰ ਅੱਗ ਲੱਗਣ ਦੀ ਖਬਰ ਹੈ, ਇਸ ਕਰਕੇ ਉੱਤਰ ਪਾਸੇ ਜਾਣ ਵਾਲੀਆਂ ਸਾਰੀਆਂ ਲੇਨਜ਼ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਖਣ ਪਾਸੇ ਦੀਆਂ ਕੁਝ ਲੇਨਜ਼ ਵੀ ਸਾਵਧਾਨੀ ਵਰਤਦਿਆਂ ਬੰਦ ਕਰ ਦਿੱਤੀਆਂ ਗਈਆਂ ਹਨ। ਐਨ ਜੈਡ ਟੀ ਏ ਵਲੋਂ ਕਾਰ ਚਾਲਕਾਂ ਨੂੰ ਇਸ ਪਾਸੇ ਵੱਲ ਨਾ ਆਉਣ ਬਾਰੇ ਕਿਹਾ ਗਿਆ ਹੈ, ਕਾਰ ਚਾਲਕਾਂ ਨੂੰ ਹਿਲਜ਼ਬੋਰੋ ਤੋਂ ਮੋਟੋਰਵੇਅ ਤੋਂ ਬਾਹਰ ਨਿਕਲ ਕੇ ਡੋਮੀਨੀਅਨ ਰੋਡ 'ਤੇ ਦੁਬਾਰਾ ਦਾਖਿਲ ਹੋਣ ਬਾਰੇ ਕਿਹਾ ਗਿਆ ਹੈ।