ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਿਹਤ ਵਿਭਾਗ ਵਲੋਂ ਅੱਜ ਕੋਰੋਨਾ ਦੇ 7 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਹ ਸਾਰੇ ਕੇਸ ਹੀ ਮੈਨੇਜਡ ਆਈਸੋਲੇਸ਼ਨ ਨਾਲ ਸਬੰਧਤ ਹਨ। ਸਾਰੇ ਹੀ ਮਰੀਜ ਆਕਲੈਂਡ ਕੁਆਰਂਟੀਨ ਫਸੀਲਟੀ ਵਿੱਚ ਤਬਦੀਲ ਕਰ ਦਿੱਤੇ ਗਏ ਹਨ। ਕੁੱਲ ਐਕਟਿਵ ਕੇਸਾਂ ਦੀ ਗਿਣਤੀ 61 ਹੈ ਅਤੇ ਹੁਣ ਇਹ ਵੀ ਕਿ ਹੁਣ ਤੱਕ ਕੋਰੋਨਾ ਦੇ 1601 ਕੇਸਾਂ ਦੀ ਪੁਸ਼ਟੀ ਨਿਊਜੀਲੈਂਡ ਵਿੱਚ ਹੋ ਚੁੱਕੀ ਹੈ।
ਕਮਿਊਨਿਟੀ ਵਿੱਚ ਨਵਾਂ ਕੇਸ ਆਇਆਂ ਨੂੰ 9 ਦਿਨ ਦਾ ਸਮਾਂ ਹੋ ਚੁੱਕਾ ਹੈ ਅਤੇ ਇਹ ਸੱਚਮੁੱਚ ਹੀ ਇੱਕ ਚੰਗੀ ਗੱਲ ਹੈ।