ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਪਾਰਟੀ ਤੇ ਗਰੀਨ ਪਾਰਟੀ ਵਿੱਚ ਸ਼ਾਇਦ ਜਲਦ ਹੀ ਸਾਂਝੀ ਸਰਕਾਰ 'ਤੇ ਰਜਾਮੰਦੀ ਬਣ ਜਾਏ, ਕਿਉਂਕਿ ਲੇਬਰ ਪਾਰਟੀ ਵਲੋਂ ਗਰੀਨ ਪਾਰਟੀ ਨੂੰ ਸਰਕਾਰ ਵਿੱਚ 2 ਮਨਿਸਟਰੀਅਲ ਅਹੁਦਿਆਂ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਇਸ 'ਤੇ ਗਰੀਨ ਪਾਰਟੀ ਡੇਲੀਗੇਟਸ ਵਿਚਾਰ ਵਟਾਂਦਰਾ ਕਰ ਰਹੇ ਹਨ। ਇਹ ਅਹੁਦੇ ਗਰੀਨ ਦੇ ਕੋ-ਲੀਡਰਾਂ ਲਈ ਪੇਸ਼ ਕੀਤੇ ਗਏ ਹਨ। ਇਸ 'ਤੇ ਫੈਸਲਾ ਆਉਣ ਨੂੰ ਘੰਟਿਆਂ ਬੱਧੀ ਸਮਾਂ ਲੱਗ ਸਕਦਾ ਹੈ।
ਇਸ ਸਮਝੌਤੇ ਸਬੰਧੀ ਲੇਬਰ ਪਾਰਟੀ ਨੇਤਾ ਜੈਸਿੰਡਾ ਆਰਡਨ ਅੱਜ ਸ਼ਾਮ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਹਨ।
ਦੱਸਦੀਏ ਕਿ ਗਰੀਨ ਪਾਰਟੀ ਦੇ ਵਲੋਂ ਮੌਜੂਦ 150 ਨੁਮਾਇੰਦੇ ਵੋਟਿੰਗ ਰਾਂਹੀ ਇਸ 'ਤੇ ਫੈਸਲਾ ਲੈਣਗੇ। ਇਹ ਸਾਰੇ ਇਸ ਵੇਲੇ ਜ਼ੂਮ ਕਾਲ 'ਤੇ ਮੀਟਿੰਗ ਕਰ ਰਹੇ ਹਨ।