ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਿਸਮਿਸ ਕਰਕੇ ਬਾਹਰ ਰਹਿੰਦੇ ਜੋ ਨਿਊਜੀਲੈਂਡ ਵਾਸੀ ਵਾਪਿਸ ਪਰਤ ਕੇ ਇੱਥੇ ਨਿਊਜੀਲੈਂਡ ਵਿੱਚ ਕ੍ਰਿਸਮਿਸ ਮਨਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਖਬਰ ਮਾੜੀ ਹੈ, ਕਿਉਂਕਿ ਕੋਰੋਨਾ ਕਰਕੇ ਲਾਗੂ ਬਾਰਡਰ ਦੀਆਂ ਸਖਤਾਈਆਂ ਦੇ ਤਹਿਤ ਵਾਪਿਸ ਆ ਰਹੇ ਹਰ ਨਿਊਜੀਲੈਂਡ ਵਾਸੀ ਨੂੰ ਆਈਸੋਲੇਸ਼ਨ ਕਰਨਾ ਜਰੂਰੀ ਹੈ, ਪਰ ਇਸ ਵੇਲੇ 6200 ਸਮਰਥਾ ਵਾਲੀਆਂ ਮੈਨੇਜਡ ਆਈਸੋਲੇਸ਼ਨ ਵਾਲੀਆਂ ਥਾਵਾਂ ਕ੍ਰਿਸਮਿਸ ਤੋਂ ਕੁਝ ਦਿਨ ਪਹਿਲਾਂ ਤੱਕ ਬੁੱਕ ਹਨ ਅਤੇ ਇਸੇ ਕਰਕੇ ਕ੍ਰਿਸਮਿਸ ਮੌਕੇ ਪਰਿਵਾਰ ਨਾਲ ਨਿਊਜੀਲੈਂਡ 'ਚ ਇਹ ਤਿਓਹਾਰ ਮਨਾਉਣ ਦਾ ਮੌਕਾ ਇਸ ਸਾਲ ਔਖਾ ਹੀ ਹੈ ਅਤੇ ਇਸ ਕਰਕੇ ਜਾਹਿਰ ਤੌਰ 'ਤੇ ਹਜਾਰਾਂ ਨਿਊਜੀਲ਼ੈਂਡ ਵਾਸੀ ਜਰੂਰ ਦੁਖੀ ਹੋਣਗੇ, ਜਿਨ੍ਹਾਂ ਨੂੰ ਕੋਰੋਨਾ ਕਰਕੇ ਇਹ ਤਿਓਹਾਰ ਪਰਿਵਾਰਿਕ ਮੈਂਬਰਾਂ ਨਾਲ ਮਨਾਉਣ ਦਾ ਮੌਕਾ ਨਹੀਂ ਮਿਲੇਗਾ।