ਆਕਲੈਂਡ (ਹਰਪ੍ਰੀਤ ਸਿੰਘ) - ਆਸਟਰੀਆ ਦੇ ਵੀਆਨਾ ਤੋਂ ਅੱਜ ਬਹੁਤ ਹੀ ਦਿਲ ਕੰਭਾਊ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਇੱਕ ਹਥਿਆਰਬੰਦ ਹਮਲਾਵਰ ਨੇ ਪੁਲਿਸ ਹੱਥੋਂ ਮਾਰੇ ਜਾਣ ਤੋਂ ਪਹਿਲਾਂ ਦਰਜਨਾਂ ਮਾਸੂਮ ਲੋਕਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕੀਤੇ ਜਾਣ ਅਤੇ ਇੱਕ ਨਿਰਦੋਸ਼ ਦੀ ਮੌਤ ਦਾ ਕਾਰਨ ਬਨਣ ਦੇ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ। ਇਹ ਹਮਲਾ ਵੀਆਨਾ ਦੇ ਸੀਟੀਨਸਟੇਗਨੀਸ ਚੌਂਕ ਤੋਂ ਸ਼ੁਰੂ ਹੋਇਆ। ਹਮਲਾ ਨਿਊਜੀਲੈਂਡ ਸਮੇਂ ਅਨੁਸਾਰ ਅੱਜ ਸਵੇਰੇ ਵਜੇ ਦੇ ਲਗਭਗ ਹੋਇਆ।
6 ਵੱਖੋ-ਵੱਖ ਥਾਵਾਂ ਨੂੰ ਟਾਰਗੇਟ ਬਨਾਉਂਦਿਆਂ ਹਮਲਾਵਰ ਨੇ 15 ਜਣਿਆਂ ਨੂੰ ਗੰਭੀਰ ਜਖਮੀ ਕੀਤਾ। ਜਾਣਕਾਰੀ ਅਨੁਸਾਰ ਹਮਲਾਵਰ ਨੇ ਬਾਰੂਦ ਨਾਲ ਭਰੀ ਬੈਲਟ ਵੀ ਆਪਣੇ ਸ਼ਰੀਰ ਨਾਲ ਬੰਨੀ ਹੋਈ ਸੀ, ਪਰ ਸਮਾਂ ਰਹਿੰਦਿਆਂ ਹੀ ਪੁਲਿਸ ਨੇ ਹਮਲਾਵਰ ਨੂੰ ਚਿੱਤ ਕਰ ਦਿੱਤਾ।
ਸੁਰੱਖਿਆ ਕਾਰਨਾਂ ਕਰਕੇ ਵੀਆਨਾ ਦੇ ਰਿਹਾਇਸ਼ੀਆਂ ਨੂੰ ਜਨਤਕ ਥਾਵਾਂ ਤੋਂ ਦੂਰ ਰਹਿੰਦਿਆਂ ਘਰਾਂ ਵਿੱਚ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।