ਆਕਲੈਂਡ (ਹਰਪ੍ਰੀਤ ਸਿੰਘ) - ਕੇਂਦਰੀ ਆਕਲੈਂਡ ਵਿੱਚ ਡਰਾਈਵ ਵੇਅ ਵਿੱਚ ਗੱਡੀਆਂ ਖੜੀਆਂ ਕਰਨ ਵਾਲਿਆਂ 'ਤੇ ਅੱਜ-ਕੱਲ ਆਕਲੈਂਡ ਟ੍ਰਾਂਸਪੋਰਟ ਸ਼ਿੰਕਜਾ ਕੱਸ ਰਹੀ ਹੈ। ਦਰਅਸਲ ਆਕਲੈਂਡ ਟਰਾਂਸਪੋਰਟ (ਏ ਟੀ) ਦਾ ਕਹਿਣਾ ਹੈ ਕਿ ਅਜਿਹਾ ਕਰਨਾ ਗਲਤ ਹੈ, ਕਿਉਂਕਿ ਗੱਡੀਆਂ ਖੜੀਆਂ ਕਰਨ ਲਈ ਪਾਰਕਿੰਗ ਜੋਨ ਠੀਕ ਥਾਂ ਹੈ, ਜਿਸ ਲਈ ਸਾਲਾਨਾ $70 ਫੀਸ ਵੀ ਉਗਰਾਹੀ ਜਾਂਦੀ ਹੈ, ਰਿਹਾਇਸ਼ੀਆਂ ਲਈ ਅਜਿਹੀਆਂ ਪਾਰਕ ਕੀਤੀਆਂ ਗੱਡੀਆਂ ਪ੍ਰੇਸ਼ਾਨੀ ਦਾ ਸੱਬਬ ਬਣ ਰਹੀਆਂ ਹਨ, ਜਿਸ ਕਰਕੇ ਏਟੀ ਕੋਲ ਕਾਫੀ ਸ਼ਿਕਾਇਤਾਂ ਆ ਰਹੀਆਂ ਹਨ। ਏ ਟੀ ਨੇ ਗਲਤੀ ਕਰਨ ਵਾਲਿਆਂ ਨੂੰ ਇਨਫ੍ਰੀਂਜਮੈਂਟ ਨੋਟਿਸ ਜਾਰੀ ਕੀਤੇ ਜਾਣ ਦੀ ਗੱਲ ਵੀ ਆਖੀ ਹੈ ਤੇ ਦੂਜੀ ਵਾਰ ਗਲਤੀ ਕੀਤੇ ਜਾਣ 'ਤੇ $40 ਦਾ ਜੁਰਮਾਨਾ ਵੀ ਕੀਤਾ ਜਾਏਗਾ।